ਕੀ ਹੋਇਆ ਏ?

ਕੀ ਹੋਇਆ ਏ?
ਕਜ ਨਹੀਂ ਹੋਇਆ
ਕੀ ਹੋਵੇਗਾ
ਕਜ ਨਈਂ ਹੋਣਾ
ਕੀ ਹੋ ਸਕਦਾ ਏ ?
ਕਜ ਨਾ ਕਜ ਤੇ ਹੁੰਦਾ ਈ ਰਹਿੰਦਾ ਏ
ਜੋ ਤੋਂ ਚਾਹਨਾ ਐਂ ਓ ਨਈਂ ਹੋਣਾ
ਹੋ ਨਈਂ ਜਾਂਦਾ, ਕਰਨਾ ਪੈਂਦਾ ਏ
ਇਸ਼ਕ ਸਮੁੰਦਰ ਤਰਨਾ ਪੈਂਦਾ ਏ
ਸੁੱਖ ਲਈ ਦੁੱਖ ਵੀ ਝਰਨਾ ਪੈਂਦਾ ਏ
ਹੱਕ ਦੀ ਖ਼ਾਤਿਰ ਲੜਨਾ ਪੈਂਦਾ ਏ
ਜੀਵਨ ਦੇ ਲਈ ਮਰਨਾ ਪੈਂਦਾ ਏ