ਮੰਜ਼ਿਲਾਂ

ੜ੍ਹਤੀ ਲਈ ਖਜੂਰ ਦੀ
ਡਾਚੀ ਹੋਏ ਸਵਾਰ
ਹੇਠਾਂ ਰੇਤ, ਅਸਮਾਨੀ ਤਾਰੇ
ਹੱਥ ਨੰਗੀ ਤਲਵਾਰ
ਡਾਹਢੀਆਂ ਦੇ ਨਾਲ਼ ਦੁਸ਼ਮਣੀ
ਮਾੜੀਆਂ ਦੇ ਨਾਲ਼ ਪਿਆਰ

ਰੋਟੀ ਖਾਹਦੀ ਕਣਕ ਦੀ
ਕੀਤੀ ਪਾਰ ਚਿੰਨ੍ਹਾਂ
ਜਿਥੇ ਕਬਰਾਂ ਬਹੁਤੀਆਂ
ਓਥੇ ਵੱਡੇ ਗੁਰਾਂ
ਜ਼ੁਲਮ ਕਮਾਏ ਕੋਹਝੀਆਂ
ਰੱਬ ਸੋਹਣੇ ਦਾ ਨਾਂ

ਵ੍ਹਿਸਕੀ ਪੀਤੀ ਰੱਜ ਕੇ
ਗਲੀਆਂ ਭੁੱਲ ਗਏ
ਦਿਲ ਦੇ ਬੂਹੇ ਨੂੰ ਖੜਕਾਇਆ
ਖੰਨੇ ਖੱਲ ਗਏ
ਮੋਤੀ ਢਿੱਲ ਕੇ ਅੱਖਾਂ ਚੋਂ
ਮਿੱਟੀ ਰੁਲ਼ ਗਏ

ਉੱਲੀ ਲਾ ਲਈ ਜੇਬ ਨੂੰ
ਮੂੰਹ ਵਿਚ ਰਹਿ ਗਏ ਦੰਦ
ਸੋਚ ਨੂੰ ਜਿੰਦਰਾ ਮਾਰਿਆ
ਅੱਖੀਆਂ ਕੀਤੀਆਂ ਬੰਦ
ਅੰਦਰ ਝਾੜੂ ਫੇਰਿਆ
ਬਾਹਰ ਸੁੱਟਿਆ ਗੰਦ

ਜ਼ਾਲਮ ਹੱਥ ਬਹਬੋਦ ਏ
ਕਾਤਲ ਕੋਲ਼ ਫ਼ਲਾਹ
ਡੁੱਬਦੇ ਕੰਢਿਆਂ ਕੋਲੋਂ ਪਿੱਛੇ
ਮੁਹੰਮਦ ਅਲੀ ਜਿਨਾਹ
ਕਿਧਰ ਗਈਆਂ ਬੇੜੀਆਂ
ਕਿਧਰ ਗਏ ਮੱਲਾਹ