ਚੱਲ ਟੁਰ ਚੱਲ ਘਰ ਮੇਰੇ

ਅੱਜ ਤੱਕ ਮੇਰੇ ਘਰ ਵਿਚ ਚਾਨਣ
ਇੱਕ ਵੀ ਝਾਤ ਨਾ ਮਾਰੀ
ਆਨ ਰੁਕੀ ਨਈਂ ਇੱਕ ਪਲ ਓਥੇ
ਸੂਰਜ ਦੀ ਅਸਵਾਰੀ
ਡੋਰੀਆਂ ਕੰਧਾਂ ਗੁੰਗੇ ਬੂਹੇ
ਚੁੱਪ ਰਾਹਵਾਂ, ਬੰਦ ਬਾਰੀ
ਜੋ ਨੱਕਾਂ ਬਣ ਕੇ ਖ਼ੂਨ ਨਿਚੋੜਨ
ਬੇਰੌਣਕ ਦੁੱਖ ਮੇਰੇ
ਚੱਲ ਟੁਰ ਚੱਲ ਘਰ ਮੇਰੇ

ਇੱਕ ਮੈਂ ਸੌ ਅਣਜਾਣੇ ਦੁੱਖ
ਇੱਕ ਦੀਵਾ ਤੇਲ ਨਾ ਖੱਟਿਆ
ਇਕ ਮੇਰਾ ਦਿਲ ਰੀਝਾਂ ਭਰਿਆ
ਬੇ ਕੱਦਰੀ ਦਾ ਖੱਟਿਆ
ਆਪਣੇ ਘਰ ਵਿਚ ਰੌਣਕ ਭਰ ਲਾਂ
ਸ਼ੌਕ ਦਲੀਲੋਂ ਉਠਿਆ
ਲਾਟ ਹੁਸਨ ਤੇਰੀ ਦੀ ਪੂਜੇ
ਚਾਨਣ ਚਾਰ ਚੁਫ਼ੇਰੇ
ਚੱਲ ਟੁਰ ਚੱਲ ਘਰ ਮੇਰੇ

ਤੇਰੀ ਸੂਰਤ ਐਵੇਂ ਕਰ ਲਗਦੀ
ਦਿਲ ਨੂੰ ਵੇਖੀ ਭਾਲੀ
ਆਪਣੀ ਕੁੰਡੀ ਆ ਖੜਕਾਵੇ
ਜਇਯੋਂ ਕਰ ਕੋਈ ਸਵਾਲੀ
ਖ਼ੁਸ਼ੀਆਂ ਭਰਨ ਭੜੋਲੇ
ਹੋਵਣ ਮਿਟ ਵਖ਼ਤਾਂ ਦੇ ਖ਼ਾਲੀ
ਰਾਤਾਂ ਚਾਨਣ ਭਰੀਆਂ ਹੋਵਣ
ਖ਼ੁਸ਼ੀਆਂ ਭਰੇ ਸਵੇਰੇ
ਅੱਜ ਤੱਕ ਇੰਜ ਨਈ ਹੋਇਆ
ਭਾਵੇਂ ਕੀਤੇ ਜਤਨ ਬਥੇਰੇ
ਚੱਲ ਟੁਰ ਚੱਲ ਘਰ ਮੇਰੇ