ਸੱਜਣ ਕੰਡ ਵਖਾਂਦੇ ਨਾਂ
ਅਸੀਂ ਜੇਲ੍ਹ ਵਿਚ ਜਾਂਦੇ ਨਾਂ

ਜੇ ਪਤਾ ਹੁੰਦਾ ਕੁੱਝ ਨਹੀਂ ਬਣ ਨਾਂ
ਐਵੇਂ ਮਾਰਾਂ ਖਾਂਦੇ ਨਾਂ

ਚੁੱਪ ਕਰਕੇ ਘਰ ਬਹਿ ਜਾਂਦੇ
ਭਾਰ ਇਹ ਸਿਰ ਤੋਂ ਲਹਿ ਜਾਂਦੇ

ਪੀੜ ਕੰਡੇ ਦੀ ਸਹਿ ਜਾਂਦੇ
ਆਕੜ ਖ਼ਾਨ ਬਣ ਜਾਂਦੇ ਨਾਂ

ਸੱਜਣ ਕੰਡ ਵਖਾਂਦੇ ਨਾਂ
ਅਸੀਂ ਜੇਲ੍ਹ ਵਿਚ ਜਾਂਦੇ ਨਾਂ