ਭਾਈ ਵਾਲੀ ਆਪਣੇ ਵਰਗੇ ਨਾਲ਼

ਸੋਹਣੇ ਮੁਖੜੇ ਵਾਲਿਓ ਮੰਨ ਦੇ ਕਾਲਿਓ
ਦੋਖੇ ਬਾਜ਼ੋ ਰਾਣੀ ਖ਼ਾਨ ਦੇ ਸਲਿਉ

ਉਹਦੋਂ ਨਹੀਂ ਸੀ ਯਾਦ ਇੰਜ ਵੀ ਹੋ ਸਕਦਾ
ਵੱਟ ਕੇ ਮੂੰਹ ਨਾ ਐਵੇਂ ਯਾਰ ਗੁਆਲਿਓ

ਪਰਦੇਸਾਂ ਦੇ ਵਿਚ ਧੱਕੇ ਨਾ ਖਾਓ
ਆਪਣੇ ਘਰ ਦੀ ਲੂਣੀ ਮਿੱਸੀ ਖਾ ਲਿਓ

ਮੈਂ ਕੁਰਬਾਨ ਇਕ ਤੁਵਾਡੀ ਦਾਨਾਈ ਤੋਂ
ਭੇਡਾਂ ਵਿਚੋਂ ਊਂਠ ਪਛਾਨਣ ਵਾਲਿਓ

ਆਪਣੇ ਵਰਗੇ ਨਾਲ਼ ਕਰਿਓ ਭਾਈ ਵਾਲੀ
ਐਵੇਂ ਕਸ਼ਫ਼ੀ ਤਗੜੇ ਨਾਲ਼ ਨਾ ਫਾਹ ਲਿਓ