ਅੱਖੀਆਂ ਦੇ ਅੱਗੇ ਹਨੇਰਾ ਜਿਹਾ ਛਾ ਗਿਆ
ਹਾਸੇ ਦੀ ਪਟਾਰੀ ਖੁੱਲੀ ਰੋਣਾ ਮੈਨੂੰ ਆ ਗਿਆ

ਵੇਖਦਾ ਰਿਹਾ ਚੁੱਪ ਕਰਕੇ ਮੈਂ ਮੂੰਹ ਉਹਦਾ
ਮੇਰਾ ਲਿਖਿਆ ਹੋਇਆ ਗੀਤ ਮੈਨੂੰ ਈ ਸੁਣਾ ਗਿਆ

ਕਵਾਰਿਆਂ ਦੀ ਖੇਡ ਸੀ ਝਿੜਕਾਂ ਵੀ ਸਨ ਮਿੱਠੀਆਂ
ਦਿਆਹ ਕਾਹਦਾ ਸਜ਼ਾ ਮੈਨੂੰ ਮੌਤ ਦੀ ਸੁਣਾ ਗਿਆ