ਫ਼ੈਸਲਾਬਾਦ ਦੇ ਮਜ਼ਦੂਰੋਂ ਕੀ ਬੇਦਖ਼ਲੀ ਪ੍ਰ

ਸਾਂਝੇ ਦੁੱਖ ਤੇ ਪੀੜਾਂ ਸਾਡੀਆਂ ਵੰਡੀਆਂ ਕੱਠਿਆਂ ਹੋ ਕੇ
ਨਹੀਂ ਮਿਲਣਾ ਕਸ਼ਕੋਲਾਂ ਫੜ ਕੇ ਵਿਥੀ ਖੁੰਝੀ ਰੋ ਕੇ

ਪਿਆਰ ਮਿਲਾਪ ਦਿਲਾਂ ਦੇ ਜਿਹੜੇ ਕੀਕਰ ਤੋੜ ਝੜੀਂਦੇ
ਇਕ ਦੂਜੇ ਨੂੰ ਅਪਣਾ ਸਮਝੋ ਤੇ ਝੱਗੇ ਤਦੋਂ ਸੀਂਦੇ

ਰਲ਼ ਮਿਲ ਕੇ ਇਕ ਧੱਕਾ ਦਈਏ ਕੰਧ ਨਫ਼ਰਤ ਦੀ ਢਾਈਏ
ਜੜ੍ਹ ਜਾਗੀਰਦਾਰੀ ਦੀ ਸੱਜਣੋਂ ਮੁਢੋਂ ਪੱਟ ਵਿਖਾਈਏ

ਸੰਧੂ ਨੂੰ ਇਨ੍ਹਾਂ ਕਲਿਆਂ ਡਿੱਠਾ ਮੱਤ ਇੰਨਾਂ ਦੀ ਮਾਰੀ
ਸੌਂ ਰੱਬ ਦੀ ਮੇਰੇ ਲੀਡਰ ਦੇ ਨਾਲ਼ ਵਸਦੀ ਦੁਨੀਆ ਸਾਰੀ

ਝੂਟੀ ਚੋਹਦਰ ਹੁਣ ਨਹੀਂ ਚਲਨੀ ਕਾਮੇ ਉਠ ਖਲੋਤੇ ਨੇਂ
ਫ਼ੈਸਲਾਬਾਦ ਦੇ ਵਿਚ ਮਜ਼ਦੂਰਾਂ ਚੰਗੇ ਧੋਣੇ ਧੋਤੇ ਨੇਂ

ਗ਼ਜ਼ਬ ਸਾਡੇ ਤੋਂ ਬਚ ਜਾਓ ਵੈਰੀਓ ਪਿਆਰ ਦੇ ਅਸੀਂ ਵੰਜਾਰੇ
ਮਾਂ ਪਿਓ ਜਾਇਆਂ ਵਾਂਗੂੰ ਕਸ਼ਫ਼ੀ ਇਕੋ ਈ ਅੱਖ ਦੇ ਤਾਰੇ