ਕਦਰ ਸੋਹਣਿਆਂ ਦਾ ਨਾ ਇੱਥੇ ਕੋਝਿਆਂ ਦਾ

ਕਦਰ ਸੋਹਣਿਆਂ ਦਾ ਨਾ ਇੱਥੇ ਕੋਝਿਆਂ ਦਾ
ਕਦਰ ਹੈ ਤੇ ਭਰੇ ਹੋਏ ਬੋਝਿਆਂ ਦਾ

ਨਾ ਤੂੰ ਆਇਓਂ ਨਾ ਸਾਡੀ ਈਦ ਹੋਈ
ਕੀ ਫ਼ਾਇਦਾ ਰੱਖੇ ਹੋਏ ਰੋਜਿਆਂ ਦਾ

ਜੇਬ ਵਿਚ ਪੈਸੇ ਮੂੰਗਫਲੀ ਜੋਗੇ ਵੀ ਨਈਂ
ਪਾਅ ਪੁੱਛਦਾ ਫਿਰੇ ਚਲਗ਼ੋਜ਼ਿਆਂ ਦਾ