ਬੇਦਰਦੀ ਦਾ ਕੀ ਭਰਵਾਸਾ
ਚਿੜੀਆਂ ਦੀ ਮੌਤ ਤੇ ਸੱਜਣਾਂ ਦਾ ਹਾਸਾ
ਤਣ ਦੀ ਮੰਜੀ
ਧੁੱਪੇ ਸੜਦੀ
ਛਾਂ ਰਹਿੰਦੀ ਪ੍ਰਦੇਸ
ਬਦਲ ਆਉਣ ਵੱਸ ਵੱਸ ਜਾਵਣ
ਸ਼ਗਨ ਮਨਾਵਾਂ!
ਸਾਂਵਲ ਦੇ ਗਲ ਲੱਗ ਕੇ
ਰੋਂਦੀ ਜਾਵਾਂ, ਹੱਸਦੀ ਜਾਵਾਂ
ਬੱਦਲਾਂ ਵਾਂਗਰ ਵਸਦੀ ਜਾਵਾਂ