ਠੰਢੇ ਸ਼ੀਸ਼ੇ ਵਿਚ ਵਲ੍ਹੇਟੀ ਹੋਈ ਅੱਗ
ਮਸਤ ਬਹਾਰ ਜਿਹਾ ਇਸ਼ਕ
ਇਕਰਾਰ, ਇਨਕਾਰ ਦਾ
ਕੌੜਾ ਮਿੱਠਾ ਪਾਣੀ
ਲੈ ਜਾਵੇ ਜੰਗਲਾਂ ਨੂੰ
ਜਿਥੇ ਮੋਰ ਨੱਚਦੇ ਨਾ ਥੁੱਕਣ
ਓਥੇ ਇਕੋ ਰੁੱਤ ਪਿਆਰ ਦੀ
ਹੋਰ ਨਾ ਕੋਈ ਮੌਸਮ ਦੱਸੇ
ਓਥੇ ਠੰਡੀ ਸ਼ੀਸ਼ੇ ਵਿਚ ਵਲ੍ਹੇਟੀ ਹੋਈ ਅੱਗ
ਠੰਡੀ ਹੀ ਰਹਿੰਦੀ ਏ