ਗਲੇ ਸੜੇ ਫੁੱਲਾਂ ਦੇ ਨਾਂ

ਪਾਸ਼

ਅਸੀਂ ਤਾ ਪਿੰਡਾਂ ਦੇ ਵਾਸੀ ਹਾਂ, ਤੁਸੀਂ ਸ਼ਹਿਰ ਦੇ ਵਾਸੀ ਤਾਂ ਸੜਕਾਂ ਵਾਲੇ ਹੋ ਤੁਸੀਂ ਕਾਸ ਨੂੰ ਰੀਂਗ ਰੀਂਗ ਕੇ ਚਲਦੇ ਹੋ? ਸਾਡਾ ਮਨ ਪ੍ਰਚਾਵਣ ਤਾਂ ਹੱਟੀ ਭੱਠੀ ਹੈ ਤੁਸੀਂ ਕਲੱਬਾਂ ਸਿਨਮੇ ਵਾਲੇ ਸਾਥੋਂ ਪਹਿਲਾਂ ਬਡ਼ੇ ਕਿਵੇਂ ਹੂਜਾਨਦੇ ਹੋ? ਸਾਡੀ ਦੌੜ ਤਾਂ ਕਾਲੇ ਮਿਹਰ ਦੀ ਮਿੱਟੀ ਤੀਕ ਜਾਂ ਤੁਲਸੀ ਸੂਦ ਦੇ ਟੂਣੇ ਤੱਕ ਹੈ, ਤੁਸੀਂ ਤਾਂ ਕਿਹੰਦੇ ਚੰਦ ਦੀਆਂ ਗੱਲਾਂ ਕਰਦੇ ਹੋ ਤੁਸੀਂ ਅਸਾਥੋਂ ਪਹਿਲਾਂ ਕਿਉਂ ਮਰ ਜਾਂਦੇ ਹੋ? ਅਸੀਂ ਕਾਲਜੇ ਕੁੱਟ ਕੱਟ ਕੇ ਵੀ ਸੀ ਨਹੀਂ ਕੀਤੀ ਤੁਸੀਂ ਜੋ ਰੰਗ ਬਰੰਗੇ ਝੰਡੇ ਚੁੱਕੀ ਫਿਰਦੇ ਖਾਂਦੇ ਪੀਂਦੇ ਮੌਤ ਤੇ ਛੜਾਂ ਚਲਾਵਨਦੇ ਹੋ ਇਹ ਬੋਹੜੀ ਧਾੜਿਆ ਕਿਹੜੀ ਗੱਲ ਦੀ ਕਰਦੇ ਹੋ? ਦੇਖਿਓ ਹਨ ਇਹ ਸੁੱਕੀ ਰੋਟੀ ਗੰਢੇ ਨਾਲ਼ ਚਬਾਉਣ ਵਾਲੇ ਤੁਹਾਡੇ ਸ਼ਹਿਰ ਦੇ ਸੜਕਾਂ ਕਮਰੇ ਨਿਗਲ ਜਾਣ ਲਈ ਆ ਪਹੁੰਚੇ ਹਨ ਇਹ ਤੁਹਾਡੀ ਡਾਇਨਿੰਗ ਟੇਬਲ ਤੇ ਟੁਰੇ ਆਂ ਤੱਕ ਨਿਗਲ਼ ਜਾਣਗੇ ਜਦ ਸਾਡੀ ਰੋਟੀ ਤੇ ਡਾਕੇ ਪੈਂਦੇ ਸਨ ਜਦ ਸਾਡੀ ਇੱਜ਼ਤਾਂ ਤੇ ਸੰਨ੍ਹਾਂ ਲਗਦੀਆਂ ਸਨ ਤਾਂ ਅਸੀਂ ਅਨਪੜ੍ਹ ਪੇਂਡੂ ਮੋਨਹਾ ਦੇ ਗੁੰਗੇ ਸਾਂ ਤੁਹਾਡੀ ਲਕਚੋ ਕਾਫ਼ੀ ਹਾਵਿਸ ਚ ਕੀ ਕਰਦੀ ਸੀ? ਤੁਹਾਨੂੰ ਪੜ੍ਹੀਆਂ ਲਿਖੀਆਂ ਨੂੰ ਕੇਹਾ ਹੋਇਆ ਸੀ? ਅਸੀਂ ਤੁਹਾਡੀ ਖ਼ਾਹਿਸ਼ ਦਾ ਅਪਮਾਨ ਨਹੀਂ ਕਰਦੇ ਅਸੀਂ ਤੁਹਾਨੂੰ ਆਦਰ ਸਿਹਤ ਸਣੇ ਤੁਹਾਡੇ ਹੋਂਦ ਵਾਦ ਦੇ ਬਰਛੇ ਦੀ ਨੋਕ ਤੇ ਟੰਗ ਕੇ ਚੰਦ ਅਤੇ ਅੱਪੜਾ ਦੇਵਾਂਗੇ ਅਸੀਂ ਤਾਂ ਸਾਦ ਮੁਰਾਦੇ ਪੇਂਡੂ ਬੰਦੇ ਹਾਂ ਸਾਡੇ ਕੋਲ਼ 'ਅਪਾਲੋ' ਹੈ ਨਾ 'ਲੂਣਾ' ਹੈ

Share on: Facebook or Twitter
Read this poem in: Roman or Shahmukhi

ਪਾਸ਼ ਦੀ ਹੋਰ ਕਵਿਤਾ