ਬੱਸ ਕੁਝ ਪਲ਼ ਹੋਰ ਤੇਰੇ ਚਿਹਰੇ ਦੀ ਯਾਦ ਵਿਚ ਬਾਕੀ ਤਾਂ ਸਾਰੀ ਉਮਰ ਆਪਣੇ ਨਕਸ਼ ਹੀ ਢੂੰਡਣ ਤੋਂ ਵਿਹਲ ਮਿਲ਼ਨੀ ਨਹੀਂ ਬੱਸ ਕੁਝ ਪਲ਼ ਹੋਰ ਇਹ ਤਾਰਿਆਂ ਦਾ ਗੀਤ ਫੇਰ ਤਾਂ ਅੰਬਰ ਦੀ ਚੁੱਪ ਨੇ ਸਭ ਕੁਝ ਨਿਗਲ ਹੀ ਜਾਣਾ ਹੈ।।। ਦੇਖ ਕੁਝ ਪਲ਼ ਹੋਰ ਚੰਨ ਦੀ ਚਾਂਦਨੀ ਚ ਚਮਕਦੀ ਇਹ ਤਿੱਤਰ ਖੰਬੀ ਬਦਲੀ ਸ਼ਾਇਦ ਮਾਰੂਥਲ ਹੀ ਬਣ ਜਾਵੇ ਇਹ ਸੁੱਤੇ ਪਏ ਮਕਾਨ ਸ਼ਾਇਦ ਅੱਭੜਵਾਹੇ ਅੱਠ ਕੇ ਜੰਗਲ਼ ਨੂੰ ਹੀ ਤੁਰ ਪੈਣ।।।