ਲੋਹਾ

ਪਾਸ਼

ਤੁਸੀਂ ਲੋਹੇ ਦੀ ਕਾਰ ਝੂਟਦੇ ਹੋ ਮੇਰੇ ਕੋਲ਼ ਲੋਹੇ ਦੀ ਬੰਦੂਕ ਹੈ ਮੈਂ ਲੋਹਾ ਖਾਧਾ ਹੈ ਤੁਸੀਂ ਲੋਹੇ ਦੀ ਗੱਲ ਕਰਦੇ ਹੋ ਲੋਹਾ ਜਦ ਪਿਘਲਦਾ ਹੈ ਤਾਂ ਭਾਫ਼ ਨਹੀਂ ਨਿਕਲਦੀ ਜਦ ਕੁਠਾਲ਼ੀ ਚੁੱਕਣ ਵਾਲਿਆਂ ਦੇ ਦਿਲਾਂ ਚੋਂ ਭਾਫ਼ ਨਿਕਲਦੀ ਹੈ ਤਾਂ ਲੋਹਾ ਪਿਘਲਦਾ ਹੈ ਪਿਘਲੇ ਹੋਏ ਲੋਹੇ ਨੂੰ, ਕਿਸੇ ਵੀ ਆਕਾਰ ਵਿਚ ਢਾਲਿਆ ਜਾ ਸਕਦਾ ਹੈ ਕੁਠਾਲ਼ੀ ਵਿਚ ਮੁਲਕ ਦੀ ਤਕਦੀਰ ਢਿੱਲੀ ਪਈ ਹੁੰਦੀ ਹੈ ਇਹ ਮੇਰੀ ਬੰਦੂਕ ਤੁਹਾਡੀਆਂ ਬਨਕਾਂ ਦੇ ਸੈਫ਼, ਤੇ ਪਹਾੜਾਂ ਨੂੰ ਉਲਟਾਣ ਵਾਲੀਆਂ ਮਸ਼ੀਨਾਂ ਸਭ ਲੋਹੇ ਦੇ ਹਨ ਸ਼ਹਿਰ ਤੋਂ ਉਜਾੜ ਤੱਕ ਹਰ ਫ਼ਰਕ ਭੈਣ ਤੋਂ ਵੇਸਵਾ ਤੱਕ ਹਰ ਅਹਿਸਾਸ, ਮਾਲਿਕ ਤੋਂ ਮਾਤਹਿਤ ਤੱਕ ਹਰ ਰਿਸ਼ਤਾ ਬੱਲ ਤੋਂ ਕਾਨੂੰਨ ਤੱਕ ਹਰ ਸਫ਼ਰ ਲੋਟੂ ਨਿਜ਼ਾਮ ਤੋਂ ਇਨਕਲਾਬ ਤੱਕ ਹਰ ਇਤਿਹਾਸ, ਜੰਗਲ਼, ਭੂਰੀਆਂ ਤੇ ਝੁੱਗੀਆਂ ਤੋਂ ਇੰਟੈਰੋ ਗੀਸ਼ਨ ਤੱਕ ਹਰ ਮੁਕਾਮ, ਸਭ ਲੋਹੇ ਦੇ ਹਨ ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ ਕਿ ਲੋਹੇ ਤੇ ਨਿਰਭਰ ਲੋਕ ਲੋਹੇ ਦੀਆਂ ਪੱਤਿਆਂ ਖਾ ਕੇ, ਖ਼ੁਦਕੁਸ਼ੀ ਕਰਨੋਂ ਹਟ ਜਾਨ, ਮਸ਼ੀਨਾਂ ਵਿਚ ਆ ਕੇ ਤੂੰਬਾ ਤੋਂਬਾ ਉਡਣ ਵਾਲੇ, ਲਾਵਾਰਿਸਾਂ ਦੀਆਂ ਤੀਵੀਆਂ ਲੋਹੇ ਦੀਆਂ ਕੁਰਸੀਆਂ ਤੇ ਬੈਠੇ ਵਾਰਸਾਂ ਕੋਲ਼, ਕੱਪੜੇ ਤੱਕ ਵੀ ਆਪ ਲਾਹੁਣ ਲਈ ਮਜਬੂਰ ਨਾ ਹੋਣ ਪਰ ਆਖ਼ਿਰ ਲੋਹੇ ਨੂੰ ਪਿਸਤੌਲਾਂ, ਬੰਦੂਕਾਂ ਤੇ ਬੰਬਾਂ ਦੀ ਸ਼ਕਲ ਇਖ਼ਤਿਆਰ ਕਰਨੀ ਪਈ ਹੈ ਤੁਸੀਂ ਲੋਹੇ ਦੀ ਚਮਕ ਵਿਚ ਚੁੰਧਿਆ ਕੇ ਆਪਣੀ ਧੀ ਨੂੰ ਵੋਹਟੀ ਸਮਝ ਸਕਦੇ ਹੋ ਪਰ ਮੈਂ ਲੋਹੇ ਦੀ ਅੱਖ ਨਾਲ਼ ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ ਵੀ ਪਹਿਚਾਣ ਸਕਦਾ ਹਾਂ ਕਿਉਂਕਿ ਮੈਂ ਲੋਹਾ ਖਾਧਾ ਹੈ ਤੁਸੀਂ ਲੋਹੇ ਦੀ ਗੱਲ ਕਰਦੇ ਹੋ

Share on: Facebook or Twitter
Read this poem in: Roman or Shahmukhi

ਪਾਸ਼ ਦੀ ਹੋਰ ਕਵਿਤਾ