ਅਸੀਂ ਅੱਜ ਤੀਕਰ ਇਨਸਾਨ ਨੂੰ ਅਸਮਾਨਾਂ ਤੇ ਅਵਤਾਰਾਂ ਚ ਲੱਭਦੇ ਰਹੇ ਉਹਦੇ ਬਾਰੇ ਅਸੀਂ ਫ਼ਲਸਫ਼ੇ ਘੜੇ ਇਲਮ ਉਸਾਰੇ ਨੇਕੀ ਬਦੀ ਝੂਠ ਤੇ ਸੱਚ ਦੇ ਅਸੂਲ ਬਣਾਏ ਤੇ ਫ਼ਿਰ ਵੀ ਸਾਡੀਆਂ ਬਸਤੀਆਂ ਵਿਚ ਇਨਸਾਨ ਦਾ ਕਾਲ਼ ਈ ਰਿਹਾ ਆਵ ਭਲਾ ਹਨਨ ਇਨਸਾਨ ਨੂੰ ਇਨਸਾਨ ਚੋਂ ਲੱਭ ਕੇ ਵੇਖੀਏ