ਦਿਲ ਦੇ ਭੇਤ ਉਹਦੇ ਨਾਂ

ਮੰਜ਼ਿਲ ਤੋੜ ਚੜ੍ਹੀ ਨਾ ਯਾਰੋ
ਹੱਥ ਛੱਡ ਕੇ ਟੁਰ ਗਿਆ ਸਾਂਵਲ
ਅੱਖੀਆਂ ਦਾ ਅੱਜ ਚਾਨਣ ਮੁੱਕਿਆ
ਰੁਲ਼ ਗਈ ਰਾਹਵਾਂ ਅੰਦਰ
ਮਸਜਦੋਂ ਮੈਂ ਕਦਮ ਵਧਾਇਆ
ਸਿਜਦਾ ਹੋ ਗਿਆ ਮੰਦਰ

ਵਾਹ ਮੁਕੱਦਰਾਂ ਸੂਏ ਚਾੜ੍ਹੀਆਂ
ਰੁੱਤਾਂ ਉਂਜੇ ਕਾੜ੍ਹਿਆਂ
ਵਿਚ ਕਲੀਸੇ ਰਾਵਲ
ਲਿਖਤਾਂ ਬਾ ਕੇ ਸਾੜੀਆਂ