ਵਿਚ ਮੈਦਾਨ ਜਦ ਵੀ ਰਾਵਲ

ਮੇਰੀ ਕੱਖ ਚੋਂ
ਜੰਮਦੀ ਸ਼ਾਇਰੀ
ਵੇਖ ਕੇ ਰੁੱਤ ਵੀ
ਆਪਣੇ ਆਪ ਬਦਲਾ ਯਾਹ
ਮੁਟਿਆਰਾਂ ਨੇ
ਜ਼ੁਲਫ਼ਾਂ ਦੀਆਂ ਛਾਵਾਂ ਦੇ ਵਿਚ ਬਹਿ ਕੇ
ਅਪਣਾ ਰੂਪ ਵਟਾਇਆ
ਜ਼ਾਲਮ ਫ਼ਰ ਵੀ
ਅੱਗੇ ਲੱਗ ਕੇ ਨੱਸਿਆ

ਮੇਰੀਆਂ ਨਜ਼ਮਾਂ
ਉਹਨੂੰ ਇੰਜ ਸਤਾਇਆ
ਮੈਂ ਵੀ ਸੱਤਾ ਘੂਕ ਪਿਆਸਾਂ
ਮੈਨੂੰ ਧਰਤੀ ਜਗਾ ਯਾਹ

ਸਟੇਜਾਂ ਤੇ ਭੰਗੜੇ ਪੇ ਗਏ
ਪਿੜ ਵੀ ਉੱਠ ਕੇ ਨੱਚਿਆ
ਵਿਚ ਮੈਦਾਨ ਜਦ ਵੀ ਰਾਵਲ
ਨਜ਼ਮ ਸੁਣਾਉਣ ਆ ਯਾਹ