ਅੱਗੇ ਵਿਧਾਂ ਕਿ ਪਿੱਛੇ ਮੁੜ ਜਾਂ

ਅੱਗੇ ਵਿਧਾਂ ਕਿ ਪਿੱਛੇ ਮੁੜ ਜਾਂ? ਮੈਨੂੰ ਕੁੱਝ ਸਮਝਾ ਤੇ ਸਹੀ
ਆਖ਼ਿਰ ਕਿੰਨੀ ਦੇਰ ਖਲੋਵਾਂ? ਰਸਤਾ ਕੋਈ ਤੇ ਸਹੀਯ

ਅੱਧ ਵਿਚਕਾਰੇ ਡੋਲਣ ਨਾਲੋਂ ਡੁੱਬੇ ਹੋਏ ਚੰਗੇ ਨੇਂ
ਇੱਕ ਬੰਨੇ ਤੇ ਲੱਗ ਜਾਵੇਂਗਾ ਅਪਣਾ ਹਾਲ ਸੁਣਾ ਤੇ ਸਹੀ

ਮੈਂ ਕਿਲੇ ਨੇ ਸਾਰੀਆਂ ਫ਼ਸਲਾਂ ਵਾਹੀਆਂ, ਵੀਜਿਆਂ, ਪਾਲੀਆਂ ਨੇਂ
ਵੱਢ ਕੇ ਬੁਸ਼ਕੇ ਬਣਾ ਦਿੱਤੇ ਨੇਂ ਆ ਕੇ ਭਾਰ ਤੇ ਸਹੀਯ

ਬਾਰੀ ਅੱਗੇ ਰੋਜ਼ ਈ ਬੈਠਾਂ ਏਨਾ ਤੇ ਮੈਂ ਵਿਹਲਾ ਨਹੀਂ
ਕੱਠੇ ਵੀ ਤੇ ਬਹਿ ਸੁਕਣੇ ਆਂ ਹਿੰਮਤ ਕਦੀ ਤੇ ਸਹੀਯ

ਇਹ ਖੰਡਰ ਫ਼ਿਰ ਮਹਿਲ ਮੁਨਾਰੇ ਓਵੇਂ ਈ ਦੱਸਣ ਲੱਗ ਪੈਣਗੇ
ਦਿਲ ਦੇ ਉਜੜੇ ਪੁਜੜੇ ਸ਼ਹਿਰ ਨੂੰ ਆ ਕੇ ਫ਼ਿਰ ਤੇ ਸਹੀਯ

ਸੁੱਤੇ ਬੰਦੇ ਦਾ ਵੀ ਆਖ਼ਿਰ ਦਿਲ ਤੇ ਰਹਿੰਦਾ ਏਏ
ਮੁਰਝਾਉਣ ਦੀ ਗੱਲ ਵੱਖਰੀ ਏ ਮੈਨੂੰ ਕਦੀ ਜਗਾ ਤੇ ਸਹੀ

ਜਿਥੇ ਹਿੰਮਤ ਹਾਰ ਗਿਓਂ ਤੋਂ ਓਥੋਂ ਮੰਜ਼ਿਲ ਨੇੜੇ ਈ ਏ
ਦੋ ਤਿੰਨ ਪੈਰ ਵਧਾ ਕੇ ਅੱਗੇ ਬੂਹੇ ਨੂੰ ਖੜਕਾ ਤੇ ਸਹੀ

ਸ਼ਾਦ ਤੇ ਐਵੇਂ ਬੜਬੋਲਾ ਏ ਗੱਲਾਂ ਕਰਦਾ ਰਹਿੰਦਾ ਏ
ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਦਿਲ ਵਿਚ ਝਾਤੀ ਪਾ ਤੇ ਸਹੀ