ਕਿੰਜ ਲੰਘਿਆ ਏ ਪਿਛਲਾ ਸਾਲ, ਦੱਸੀਂ ਉਹਨੂੰ

ਕਿੰਜ ਲੰਘਿਆ ਏ ਪਿਛਲਾ ਸਾਲ, ਦੱਸੀਂ ਉਹਨੂੰ
ਵੇਖ ਲਿਆ ਈ ਸਾਡਾ ਹਾਲ, ਦੱਸੀਂ ਉਹਨੂੰ

ਉਹਦੇ ਬਰਫ਼ ਸਲੋਕ ਨੇ ਯਾਰ, ਅੱਗ ਈ ਲਾਈ
ਸੱਧਰਾਂ ਦੇ ਖੋਹ ਪੈਣ ਉਬਾਲ਼, ਦੱਸੀਂ ਉਹਨੂੰ

ਇਸ ਕਸ਼ੀਦੇ ਵਾਹੇ ਜੋ, ਦਲ ਅਤੇ ਨੇਂ
ਕੋਲ਼ ਏ ਮੇਰੇ ਅਜੇ ਰੁਮਾਲ, ਦੱਸੀਂ ਉਹਨੂੰ

ਉੱਚੀ ਮਾੜੀ ਆਸਾਂ ਦੀ, ਨਾ ਜਾਵੀਏ
ਅੱਜ ਕੱਲ੍ਹ ਆਂਦੇ ਹੁਣ ਦੱਸੀਂ ਉਹਨੂੰੰ

ਓਪਰੇ ਦਿਲੋਂ ਜੇ ਸੁਣੇ ਤੇ ਫ਼ਿਰ, ਚੁੱਪ ਕਰ ਜਾਈਂ
ਜੇ ਕਰ ਸੁਣੀਂ ਧਿਆਣ ਦੇ ਨਾਲ਼, ਦੱਸੀਂ ਉਹਨੂੰ

ਗਰਮੀਆਂ ਦੇ ਦਿਨ ਪਹਿਲਾਂ ਈ ਮਰ ਕੇ ਲੰਘੇ
ਅੱਗੋਂ ਰਾਤਾਂ ਰੁੱਤ ਸਿਆਲ਼, ਦੱਸੀਂ ਉਹਨੂੰ