ਪਲਕਾਂ ਤੇ ਦੀਵੇ ਬਲਦੇ ਨੇਂ
ਜਦ ਨਾਲ਼ ਸੱਜਣ ਦੇ ਰਲਦੇ ਨੇਂ
ਪੀੜ ਕਲੇਜੇ ਉਠੇ ਤਦ
ਆਹਵਾਂ ਦੇ ਝੱਖੜ ਝੁੱਲਦੇ ਨੇਂ
ਓਹ ਕੂੰਜਾਂ ਹਾਰ ਕੁਰਲਾਂਦੇ ਹਨ
ਸੱਜਣ ਜਦ ਮਿੱਲ ਵਿਛੜਦੇ ਨੇ
ਇਹ ਬੁਲ ਤਰੇਹਾਏ ਅੱਜ ਵੀ ਪਰ
ਕਲਮਾ ਐ ਤੇਰਾ ਪੜ੍ਹਦੇ ਨੇਂ

ਹਵਾਲਾ: ਰੁੱਤਾਂ ਦੀ ਆਸ, ਸਾਂਝਾ ਵਿਰਸਾ ਲਾਹੌਰ; ਸਫ਼ਾ 16 ( ਹਵਾਲਾ ਵੇਖੋ )