ਸ਼ਾਇਰੀ
ਮੇਰੀ ਸਖੀ
ਜੋ ਮੇਰਾ
ਹੱਥ ਫੜ ਕੇ
ਮੈਨੂੰ ਸੁਫ਼ਨਿਆਂ ਦੀ
ਦੁਨੀਆ ਵਿਚ
ਲੈ ਜਾਂਦੀ ਏ
ਜਿਥੇ ਸੱਧਰਾਂ ਦੇ
ਗੁਲਾਬ ਖਿੜਦੇ ਨੇ
ਖ਼ੁਸ਼ਬੂਵਾਂ ਦੀ
ਬਾਰਿਸ਼ ਹੁੰਦੀ ਏ
ਫ਼ੇਰ ਲਿਸ਼ਕਦੇ ਅੱਖੀਂ ਤਾਰੇ
ਮੇਰੀ ਦਿਲ ਦੀ ਧਰਤੀ ਤੇ
ਉੱਤਰ ਆਂਦੇ ਨੇਂ
ਮੈਂ ਚੰਨ ਨੂੰ ਛੂਹ ਸਕਦੀ ਆਂ
ਹਵਾ ਨਾਲ਼
ਗੱਲਾਂ ਕਰਦੀ ਆਂ
ਰੇਸ਼ਮ ਜਿਹੇ ਬੱਦਲਾਂ ਤੇ
ਸੱਤ ਰੰਗਾਂ ਨਾਲ਼
ਆਪਣੇ ਦਿਲ ਦਾ
ਹਾਲ ਲਿਖਦੀ ਆਂ

ਹਵਾਲਾ: ਰੁੱਤਾਂ ਦੀ ਆਸ, ਸਾਂਝਾ ਵਿਰਸਾ ਲਾਹੌਰ; ਸਫ਼ਾ 18 ( ਹਵਾਲਾ ਵੇਖੋ )