ਰੁੱਤਾਂ ਪਰਤੀਆਂ

ਤੂੰ ਉਮੀਦ ਕੀਤੀ ਸੀ
ਰੁੱਤਾਂ ਪਰਤਣ ਦੀ
ਰੁੱਤਾਂ ਪਰਤ ਪਈਆਂ
ਆਪਣੇ ਸੰਗ ਫੁੱਲਾਂ ਲੱਦੀਆਂ
ਖ਼ੁਸ਼ਬੂਵਾਂ ਲਿਆਈਆਂ
ਹੁਣ ਕਾਹਨੂੰ
ਦੁੱਖ ਕਰੀਏ ਕਿ
ਰੁੱਤਾਂ
ਫੁੱਲਾਂ ਸੰਗ
ਸੂਲਾਂ ਵੀ ਜਵਾਨ ਹੋ ਰਹੀਆਂ ਨੇਂ

ਹਵਾਲਾ: ਰੁੱਤਾਂ ਦੀ ਆਸ; ਸਾਂਝਾ ਵਿਰਸਾ ਲਾਹੌਰ; ਸਫ਼ਾ 26 ( ਹਵਾਲਾ ਵੇਖੋ )