See this page in :

ਰੁਬੀਨਾ ਰਾਜਪੂਤ
ਰੁਬੀਨਾ ਰਾਜਪੂਤ ਇਕ ਪੰਜਾਬੀ ਸ਼ਾਇਰ ਨੇਂ, ਉਨ੍ਹਾਂ ਦੀ ਆਵਾਜ਼ ਤੇ ਅੰਦਾਜ਼ ਵਿਲੱਖਣੇ ਨੇਂ। ਉਹ ਸਮਾਜੀ ਮੁੱਦਿਆਂ, ਔਰਤਾਂ ਦੇ ਹਕੂਕ, ਅਦਮ ਮੁਸਾਵਾਤ, ਸਿਨਫ਼ੀ ਤਸ਼ੱਦੁਦ ਤੇ ਜ਼ਿੰਦਗੀ ਦੇ ਆਮ ਪਹਿਲੂਆਂ ਬਾਰੇ ਲਿਖਦੀਆਂ ਨੇਂ, ਇਕ ਆਲੋਚਨਾਤਮਕ ਤੇ ਖਵਾਤੀਨੀ ਨਜ਼ਰੀਏ ਨਾਲ਼ ਉਹ ਆਪਣੇ ਵਿਚਾਰਾਂ ਤੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਭਰਪੂਰ ਸਲਾਹੀਅਤ ਦੀ ਹਾਮਿਲ ਨੇਂ। ਰੁਬੀਨਾ ਦਾ ਸ਼ੁਮਾਰ ਉਭਰਦੇ ਪੰਜਾਬੀ ਸ਼ਾਇਰਾਂ ਵਿਚ ਹੁੰਦਾ ਹੈ ਜੋ 'ਸਟੇਟਸ ਕੋ' ਨੂੰ ਲਲਕਾਰ ਰਹੇ ਨੇਂ।