ਤੂੰ ਸੱਪ ਬਣ ਕੇ
ਮੇਰੀ ਧੀ ਨੂੰ
ਨੀਲੋ ਨੀਲ ਸੀ ਕੀਤਾ
ਤੇ ਜਰਿਆ ਮੈਂ
ਕੁੱਲ ਜੁੱਸਾ ਮੈਂਡਾ ਸੜਿਆ
ਜੂੰ ਕੋਲ਼ਾ ਸ਼ਾਹ ਕਾਲ਼ਾ
ਤੇ ਹੱਥ ਮਾਰ ਕੇ
ਲੱਭੇ ਇਨ੍ਹਾਂ ਚੋਂ
ਦੋ ਹੀਰੇ
ਲੂਹਣ ਵਾਲਿਆ
ਤੇਰੇ ਪੱਲੇ ਕੱਖ ਨਾ ਪਿਆ
ਤੇ ਅਖ਼ੀਰ
ਤੈਂਡੀ ਜੁੱਤੀ ਜੱਗ ਜਿੱਤੀ

ਹਵਾਲਾ: ਰੁੱਤਾਂ ਦੀ ਆਸ, ਸਾਂਝਾ ਵਿਰਸਾ ਲਾਹੌਰ; ਸਫ਼ਾ 12 ( ਹਵਾਲਾ ਵੇਖੋ )