ਇਹ ਦਿਲ ਦੇ ਜ਼ਖ਼ਮ ਪੁਰਾਣੇ

ਇਹ ਦਿਲ ਦੇ ਜ਼ਖ਼ਮ ਪੁਰਾਣੇ
ਤੂੰ ਜਾਣੇ ਤੇ ਭਾਵੇਂ ਨਾ ਜਾਣੇ
ਇਹ ਹੰਝੂ ਬੜੇ ਨਿਮਾਣੇ
ਤੂੰ ਜਾਣੇ ਤੇ ਭਾਵੇਂ ਨਾ ਜਾਣੇ
ਅਸੀ ਹੱਸ ਕੇ ਕੈਦਾਂ ਕੱਟਨੇ ਆਂ
ਅਸੀ ਦਾਰ ਤੇ ਹੂੰਟੇ ਲੈਨੇ ਆਂ
ਇਹ ਕੀ ਜ਼ਮਾਨਾ ਜਾਣੇ
ਤੂੰ ਜਾਣੇ ਤੇ ਭਾਵੇਂ ਨਾ ਜਾਣੇ
ਇਹ ਦਿਲ ਦੇ ਜ਼ਖ਼ਮ ਪੁਰਾਣੇ

ਹਵਾਲਾ: ਕਲੀਆਤ-ਏ-ਸਾਗ਼ਰ, ਸਾਗ਼ਰ ਸਦੀਕੀ; ਦੁਆ ਪਬਲੀਕੇਸ਼ਨਜ਼, ਸਫ਼ਾ 285 ( ਹਵਾਲਾ ਵੇਖੋ )