See this page in :
ਸ਼ਾਮ ਪਵੇ ਤੇ ਬਾਲ ਕੇ ਦੇਵੇ, ਨਿਰਿਆਂ ਦੇ ਸਾਹ ਘੱਟੋ ਲੋਕੋ
ਵੱਸ ਲੱਗੇ ਤੇ ਹੱਸਦੇ ਚਾਨਣ, ਪਰਦੇਸੀ ਨੂੰ ਲੁੱਟੋ ਲੋਕੋ
ਬੱਟ ਬੱਟ ਤੱਕਦੇ, ਵਧਦੇ ਘਟਦੇ, ਦੱਸਦੇ ਓ ਪਰਛਾਵਿਆਂ ਵਾਂਗੂੰ,
ਕਾਹਦੀ ਚੁੱਪ ਏ, ਸੱਪ ਸੰਘਿਆ ਜੇ, ਕੁੱਝ ਤੇ ਮੂੰਹੋਂ ਫਟੂ ਲੋਕੋ
ਅਸਾਂ ਤੇ ਬਲਖ਼ ਦੀ ਸ਼ਾਹੀ ਛੱਡਕੇ, ਰੂਪ ਨਗਰ ਦੀ ਲਈ ਫ਼ਕੀਰੀ,
ਭਾਵੇਂ ਨੈਣੀਂ ਕਜਲਾ ਕਰ ਲਓ, ਭਾਵੇਂ ਖ਼ਾਕ ਸੁੱਟੋ ਲੋਕੋ
ਮੈਂ ਸੱਧਰਾਂ ਦੀਆਂ ਕਬਰਾਂ ਨਾਲ਼ ਇਹ, ਦਿਲ ਦਾ ਹਰਮ ਵਸਾ ਲਤਾ ਏ,
ਪੋਲੇ ਪੈਰੀਂ ਲੰਘਦੇ ਜਾਓ, ਰੱਬ ਦਾ ਘਰ ਨਾ ਲੁੱਟੋ ਲੋਕੋ
ਜਿਉਂ ਵਗਦੇ ਦਰਿਆ ਦੀ ਹੱਕ ਤੇ, ਲਹਿਰਾਂ ਇਕ ਮੁੱਕ ਹੋ ਹੋ ਜਾਵਣ,
ਦੋ ਰੂਹਾਂ ਇਉਂ ਮਿਲ ਗਈਆਂ ਨੇ, ਜਿਸਮਾਂ ਨੂੰ ਪਏ ਕੱਟੋ ਲੋਕੋ
ਮੈਂ ਇਕ ਹੱਸਦੀ ਹੋਈ ਹਯਾਤੀ ਦੇ ਦਪਨੇ ਕਿਉਂ ਦੇਖਦਾ ਰਹਿਣਾ,
ਸੋਚਾਂ ਤੇ ਕੋਈ ਪਹਿਰਾ ਲਾਓ, ਫ਼ਿਕਰਾਂ ਦਾ ਗਲ ਘੱਟੋ ਲੋਕੋ
ਸਲੀਮ ਕਾਸ਼ਰ ਦੀ ਹੋਰ ਕਵਿਤਾ
- ⟩ ਕਬਰਸਤਾਨਾਂ ਵਿਚ ਹੰਗਾਮਾ ਸ਼ਹਿਰਾਂ ਵਿਚ ਤਨਹਾਈ ਏ
- ⟩ ਜੋ ਬੋਲ ਜ਼ਬਾਨੋਂ ਨਿਕਲ ਗਿਆ
- ⟩ ਤੇਥੋਂ ਵੀ ਕੋਈ ਗੱਲ ਨਾ ਹੋਈ, ਮੈਂ ਵੀ ਦਿਲ ਦੀ ਕਹਿ ਨਾ ਸਕਿਆ
- ⟩ ਵਿਚ ਹਨੇਰੀਆਂ ਲੱਭਦੀ ਫਿਰ ਹੁਣ, ਕਰ ਕਰ ਲੰਮੇ ਹੱਥ
- ⟩ ਸ਼ਾਮ ਪਵੇ ਤੇ ਬਾਲ ਕੇ ਦੇਵੇ, ਨਿਰਿਆਂ ਦੇ ਸਾਹ ਘੱਟੋ ਲੋਕੋ
- ⟩ ਗ਼ਮ ਕਾਹਦਾ ਜੇ ਦਿਲ ਟੁੱਟਣ ਦੀ, ਜ਼ਰਾ ਆਵਾਜ਼ ਨਾ ਆਈ
- ⟩ ਜ਼ਿਕਰ ਤੇਰਾ ਛਿੜ ਗਿਆ ਮੌਸਮ ਸ਼ਰਾਬੀ ਹੋ ਗਿਆ
- ⟩ ਸਲੀਮ ਕਾਸ਼ਰ ਦੀ ਸਾਰੀ ਕਵਿਤਾ