ਤੂੰ ਕਿਆ ਜਾਣੇ ਸ਼ਰਫ਼ਾ ਖੇਲ ਪ੍ਰੇਮ ਕਾ

ਤੂੰ ਕਿਆ ਜਾਣੇ ਸ਼ਰਫ਼ਾ ਖੇਲ ਪ੍ਰੇਮ ਕਾ
ਪ੍ਰੇਮ ਕਾ ਖੇਲ ਨਹੀਂ ਤੇ ਖੇਲਾ

ਬਾਤੀ ਹੋਇ ਕੇ ਤਿੰਨ ਨਹੀਂ ਜਾਰਾ
ਲੱਕੜੀ ਹੋਇ ਜਲ਼ ਭਯੋ ਨ ਅੰਗਾਰਾ
ਨ ਤੇ ਸਿਰ ਕਲੋਤਰ ਸਹਾਰਾ

ਨਾ ਤੁਝ ਕੁ ਅਹਿ ਜੋਤ ਸਮਾਣੀ
ਨਾ ਤੁਧ ਜਾਗਤ ਰੀਣ ਵਹਾਨੀ
ਲੋਹੂ ਉਲਟਣ ਕਿਆ ਪਾਣੀ

ਨਾ ਤੁਧ ਅੰਗ ਬਿਭੂਤ ਚੜ੍ਹਾਈ
ਨਾ ਤੁਧ ਕਾਮਨ ਅੰਗ ਲਗਾਈ
ਐਸੀ ਕੈਨੀ ਤੇ ਲੋਕ ਹਸਾਈ

ਸ਼ੇਖ਼ ਸ਼ਰਫ਼ ਤੀਂ ਜੀਵਨ ਖੋਇਆ
ਪਾਉਂ ਪਸਾਰ ਕਿਆ ਨੱਸ ਭਰ ਸਿਵੀਆ
ਪ੍ਰੀਤ ਲਗਾਈ ਨਾ ਕਬਹੂੰ ਰੋਇਆ
(ਰਾਗ ਆਸਾ)