ਵਿਚ ਚੁੱਕੀ ਆਪ ਪੀਸਾਈਯ-ਏ-

ਵਿਚ ਚੁੱਕੀ ਆਪ ਪੀਸਾਈਯ-ਏ-
ਵਿਚ ਰੰਗਣ ਪਾਇ ਰਨਗਾਈਯ-ਏ-
ਹੋਇ ਕੱਪੜ ਕਾਛ ਕਛਾਈਯ-ਏ-
ਤਾ ਸਹੁ ਦੇ ਅੰਗ ਸਮਾਈਅ

ਇਉਂ ਪ੍ਰੇਮ ਪਿਆਲਾ ਪਿਓ ਨਾ
ਜੱਗ ਅੰਦਰ-ਏ-ਮਰ ਮਰ ਜੀਵਣਾ

ਵਿਚ ਆਵੀ ਆਪ ਪਕਾਈਯ-ਏ-
ਹੋਇ ਰੂੰਈ ਆਪ ਤੋਮਬਾਈਯ-ਏ-
ਵਿਚ ਘਾਣੀ ਆਪ ਪੀੜਾਈਯ-ਏ-
ਤਾਂ ਦੀਪਕ ਜੋਤ-ਏ-ਜਗਾਈਯ-ਏ-

ਵਿਚ ਆਰਿਨ-ਏ-ਆਪ ਤਪਾਈਯ-ਏ-
ਸਿਰ ਘਨੀਅਰ ਮਾਰ-ਏ-ਸਹਾਈਯ-ਏ-
ਕਰ ਸਕਲ ਸਵਾਰ ਬਨਾਈਯ-ਏ-
ਤਾਂ ਆਪਾ ਆਪ ਦਖਾਈਅ

ਹੋਇ ਛੇਲੀ ਆਪ ਕਹਾਈਯ-ਏ-
ਕੱਟ ਬਿਰਖ ਰਬਾਬ ਬਜਾਈਯ-ਏ-
ਸ਼ੇਖ਼ ਸ਼ਰਫ਼ ਸਰੋਦ ਸੁਣਾਈਏ
(ਰਾਗ ਧਨਾਸਰੀ)