ਇਸ਼ਕੋਂ ਮਿਲਦਾ ਵੱਧ ਮੁਕਾਮ

ਇਸ਼ਕੋਂ ਮਿਲਦਾ ਵੱਧ ਮੁਕਾਮ

ਉਸ਼ਾਕ ਇਸ਼ਕ ਮਦਰਸੇ ਆਵਣ
ਸੋਹਣੇ ਯਾਰ ਦੀਆਂ ਖ਼ਬਰਾਂ ਪਾਵਨ
ਹੁੰਦੇ ਜਾਵਣ ਮਸਤ ਮੁਦਾਮ
ਇਸ਼ਕੋਂ ਮਿਲਦਾ ਵੱਧ ਮੁਕਾਮ

ਆਸ਼ਿਕ ਦੱਸਣ ਪਾਰੋਂ ਝਕਦੇ
ਹਰ ਸੂ ਯਾਰ ਦੀ ਸੂਰਤ ਤੱਕਦੇ
ਦਰਸ਼ਨ ਲੱਖ ਕਰੋੜ ਸਲਾਮ
ਇਸ਼ਕੋਂ ਮਿਲਦਾ ਵੱਧ ਮੁਕਾਮ

ਮੁਰਸ਼ਦ ਸੁਤੜੇ ਭਾਗ ਜਗਾਉਂਦਾ
ਲੇਖੋਂ ਬਖ਼ਤੋਂ ਯਾਰ ਮਿਲਾਉਂਦਾ
ਆਪ ਪਿਲਾਉਂਦਾ ਇਸ਼ਕ ਦਾ ਜਾਮ
ਇਸ਼ਕੋਂ ਮਿਲਦਾ ਵੱਧ ਮੁਕਾਮ

ਮੀਰਾਂ ਇਸ਼ਕ ਦੀ ਸੋਹਬਤ ਟੋਰੀਂ
ਮਨ ਪ੍ਰੇਮੀ ਤਾਰਾਂ ਜੋੜੀਂ
ਸੈ ਮੁਸ਼ਾਹਿਦੇ ਕਸ਼ਫ਼ ਇਲਹਾਮ
ਇਸ਼ਕੋਂ ਮਿਲਦਾ ਵੱਧ ਮੁਕਾਮ

ਹਵਾਲਾ: ਕਾਫ਼ੀਆਂ (ਚੌਂਵਾਂ ਕਲਾਮ); ਸ਼ਿਹਜ਼ਾਦ ਕੈਸਰ; ਸੁਚੀਤ (ਲਾਹੌਰ)