ਭੁੱਲ ਗਿਆਂ ਬਾਂਹਵਾਂ ਭਰਨ ਕਲਾਵੇ

ਸਾਹ ਸੀਨੇ ਵਿਚ ਫਸ ਫਸ ਜਾਵੇ
ਹੁਣ ਮਹਿਰਮ ਆਵੇ ਨਾ ਆਵੇ
ਰੇਤਾ ਹੋ ਗਏ ਅੰਗ ਨਿਤਾਣੇ
ਭੁੱਲ ਗਿਆਂ ਬਾਂਹਵਾਂ ਭਰਨ ਕਲਾਵੇ

ਸਾਰੀ ਸਕਦੀਆਂ ਗਈ ਜਵਾਨੀ
ਰੋ ਰੋ ਰਿਹਾ ਨਾ ਅੱਖੀਂ ਪਾਣੀ
ਚਾਹਤ ਅਜੇ ਵੀ ਔਂਤਰ ਜਾਣੀ
ਵੱਢ ਵੱਢ ਖਾਂਦੀ ਏ ਤੇ ਖਾਵੇ
ਹੁਣ ਮਹਿਰਮ ਆਵੇ ਨਾ ਆਵੇ

ਸੀਨੇ ਪੇੜ ਵਧੇਰੀ ਹੋ ਗਈ
ਜਿਸ ਥਾਂ ਡਿੱਗ ਪਈ ਢੇਰੀ ਹੋ ਗਈ
ਆਖੋਸ ਯਾਰ ਬਹੁਤੇਰੀ ਹੋ ਗਈ
ਹੁਣ ਕੋਈ ਲਾਰਾ ਨਵਾਂ ਨਾ ਲਾਵੇ
ਹੁਣ ਮਹਿਰਮ ਆਵੇ ਨਾ ਆਵੇ

ਨੈਣ ਗਏ ਤਰਲੇ ਕਰਦੀ ਏ
ਨਾ ਵੜਿਆ ਵਿਹੜੇ ਬਰਦੀ ਏ
ਹੁਣ ਲੱਖ ਵਾਰੀ ਮੂੰਹ ਮਰਦੀ ਏ
ਇਕ ਪਾਣੀ ਦੀ ਛੁੱਟ ਨਾ ਪਾਵੇ
ਹੁਣ ਮਹਿਰਮ ਆਵੇ ਨਾ ਆਵੇ

ਜੋ ਵੀ ਗ਼ਮ ਉਸ ਦਿੱਤਾ ਸੂਹਾ ਗਏ
ਮਹਿਲ ਆਸਾਂ ਦੇ ਢੀਂਦੇ ਢੈਹ ਗਏ
ਇਕ ਦੋ ਸਾਹ ਗਿਣਤੀ ਦੇ ਰਹਿ ਗਏ
ਹੁਣ ਸਾਡੇ ਤੇ ਤਰਸ ਨਾ ਖਾਵੇ
ਹੁਣ ਮਹਿਰਮ ਆਵੇ ਨਾ ਆਵੇ
ਰੇਤਾ ਹੋ ਗਏ ਅੰਗ ਨਿਤਾਣੇ

ਭੁੱਲ ਗਿਆਂ ਬਾਂਹਵਾਂ ਭਰਨ ਕਲਾਵੇ
ਹੁਣ ਮਹਿਰਮ ਆਵੇ ਨਾ ਆਵੇ