ਸ਼ਾਰਬ
1937 –

ਸ਼ਾਰਬ

ਸ਼ਾਰਬ

ਪ੍ਰੋਫ਼ੈਸਰ ਖ਼ੁਸ਼ੀ ਮੁਹੰਮਦ, ਜਿਨ੍ਹਾਂ ਨੂੰ ਉਨ੍ਹਾਂ ਦੇ ਕਲਮੀ ਨਾਮ ਸ਼ਾਰਬ ਯਾ ਸ਼ਾਰਬ ਅੰਸਾਰੀ ਦੇ ਨਾਲ਼ ਵੀ ਜਾਣਿਆ ਜਾਂਦਾ ਹੈ, 20ਵੀਂ ਸਦੀ ਦੇ ਇਕ ਮਸ਼ਹੂਰ ਪੰਜਾਬੀ ਸ਼ਾਇਰ ਸਨ। ਉਹ 20 ਮਈ 1937 ਨੂੰ ਅੰਮ੍ਰਿਤਸਰ ਵਿਚ ਪੈਦਾ ਹੋਏ ਅਤੇ ਪੰਜਾਬ ਦੀ ਵੰਡ ਵੇਲੇ ਝੰਗ ਸ਼ਹਿਰ ਟੁਰ ਆਏ। ਉਹ ਗੌਰਮਿੰਟ ਕਾਲਜ ਗੋਜਰਾ ਵਿਚ ਬਤੌਰ ਉਸਤਾਦ ਆਪਣੀਆਂ ਖ਼ਿਦਮਾਤ ਸਰ ਅੰਜਾਮ ਦਿੰਦੇ ਰਹੇ। ਉਨ੍ਹਾਂ ਦੀਆਂ ਕਿਤਾਬਾਂ ਵਿਚ 'ਕੋਈ ਅੰਦਰੋਂ ਦਰ ਖੜਕਾਵੇ' (1999)، 'ਬਾਲ ਹੱਡਾਂ ਦੀ ਅੱਗ' (1977)، 'ਪੰਜੇ ਮਹਿਲ ਪੰਜਾਂ ਵਿਚ ਚਾਨਣ' (1987)، ਅਤੇ 'ਤਖ਼ਤ ਨਾ ਮਿਲਦੇ ਮੰਗੇ' (1990) ਸ਼ਾਮਿਲ ਨੇਂ। ਉਨ੍ਹਾਂ ਦੀ ਕਿਤਾਬ 'ਕੋਈ ਅੰਦਰੋਂ ਦਰ ਖੜਕਾਵੇ' ਵਿਚੋਂ ਕੁੱਝ ਕਾਫ਼ੀਆਂ ਫ਼ੋਕ ਪੰਜਾਬ ਤੇ ਪੜ੍ਹਨ ਵਾਲਿਆਂ ਵਾਸਤੇ ਸ਼ਾਮਿਲ ਕੀਤੀਆਂ ਗਈਆਂ ਨੇਂ।

ਸ਼ਾਰਬ ਕਵਿਤਾ

ਕਾਫ਼ੀਆਂ