ਰਾਂਝਣਾਂ ਵੇ

ਰਾਂਝਣਾਂ ਵੇ ਸਾਨੂੰ ਪਾਰ ਦੀ ਸਾਰ ਨਾ ਕੁ
ਉੱਲੀ ਕਧੀ ਬਾਂਗਾਂ ਮਿਲੀਆਂ
ਪਾਰ ਨਾ ਲੱਗੀ ਲੌ, ਰਾਂਝਣਾਂ ਵੇ

ਮੇਰੇ ਹਾਣ ਦੀਆਂ ਸਭ ਕੁੜੀਆਂ
ਪਾਰ ਗਿਆਂ ਅੱਜ ਤੱਕ ਨਾ ਮੜੀਆਂ
ਖ਼ਬਰੇ ਕਿਹੜੇ ਰੋੜ੍ਹ ਚ ਰੁੜ੍ਹੀਆਂ
ਨਾ ਕੋਈ ਪਤਾ ਨਾ ਥੂ, ਰਾਂਝਣਾਂ ਵੇ

ਛੱਡ ਦੇ ਸਾਨੂੰ ਪਾਰ ਬਲਾਵਣਾਂ
ਬੀਬਾ ਪਾਰ ਅਸਾਂ ਨਹੀਂ ਆਉਨਾਂ
ਜੇ ਤੂੰ ਸਾਡਾ ਸੰਗ ਨਭਾਵਨਾਂ
ਇਧਰ ਆਨ ਖਲੋ, ਰਾਂਝਣਾਂ ਵੇ

ਇਧਰ ਕੰਡੇ ਲਾਈਏ ਵਾੜੀ
ਗੋਡੀ ਦਈਏ ਰੋਜ਼ ਦਿਹਾੜੀ
ਮਿਲਸੀ ਪਿਆ ਖ਼ਰਬੂਜ਼ਾ ਫਾੜੀ
ਬੇਸਬਰਾ ਨਾ ਹੋ, ਰਾਂਝਣਾਂ ਵੇ

ਵਿਚ ਪਪੋਟਿਆਂ ਨਿੰਦਰ ਸੇਤੀ
ਨੀਝਾਂ ਨਜ਼ਰ ਨਾਕਾਰਾ ਕੀਤੀ
ਦਿਲ ਤੇ ਜੋ ਬੀਤੀ ਸੋ ਬੀਤੀ
ਅੱਖੀਂ ਰਹੀ ਨਾ ਲੌ, ਰਾਂਝਣਾਂ ਵੇ

ਸਾਨੂੰ ਪਾਰ ਦੀ ਸਾਰ ਨਾ ਕੁ