ਮੈਨੂੰ ਅੰਮੜੀ ਦੀ ਅੰਗ ਨਾ ਲਾਵੇ

ਇੰਨੀ, ਮੈਨੂੰ ਅੰਮੜੀ ਦੀ ਅੰਗ ਨਾ ਲਾਵੇ
ਕੁਥੜੀ ਕਿਸ ਦਰ ਜਾਵੇ

ਵੱਢ ਵੱਢ ਖਾਂਦੀ
ਪੇੜ ਹੱਡਾਂ ਦੀ
ਹੈ ਕੋਈ ਚਾਰਾ ਲਾਵੇ?

ਰਾਸ ਨਾ ਆਇਆ
ਪਿੰਡ ਪਰਾਇਆ
ਕੋਈ ਨਾ ਸਾਥ ਨਿਭਾਵੇ

ਹਾਲੀਆਂ ਤਾਹਤੀ
ਜਾਲੀਆਂ ਤਾਹਤੀ
ਕਿੱਲਿਓਂ ਕੱਤ ਵੱਲ ਧਾਵੇ

ਬਦਲਣ ਰੁੱਤਾਂ
ਮਿੱਟੀ ਜਿੱਤਾਂ
ਸਾਂਵਲ ਬਾਂਹ ਫੜਾਵੇ