See this page in :  

ਕੋਈ ਲੱਭੇ ਕਦੇ ਉਪਾਏ ਨੀ
ਹਿੱਕ ਉਮਰਾਂ ਸ਼ਰਮ ਕਮਾਏ ਨੀ
ਕਦੇ ਜਾਨ ਵਿਛੋੜਾ ਖਾਏ ਨੀ
ਤਾਂ ਗੱਲ ਦੀ ਸਮਝ ਆਏ ਨਯਯ

ਪਰ ਸਾਡੀ ਪੇੜ ਵਜੂਦ ਦੀ ਏ
ਹਾਏ! ਕਿਉਂ ਚੰਦਰਾ ਸੰਜੋਗ ਹੋਇਆ
ਹਾਏ! ਦਰਦ ਇਹ ਜੂਠੀਆਂ ਰੂਹਾਂ ਦਾ
ਹਾਏ! ਸਾਨੂੰ ਭੈੜਾ ਰੋਗ ਹੋਇਆ

ਇਸੀ ਨਵੇਂ ਨੱਕੁਰੇ ਫੁੱਲ ਨਾ ਤਏ
ਹਨੜਂ ਰਾਤ ਭੱਜਦੇ ਆਂਂ
ਖ਼ੁਸ਼ਬੂ ਦੀ ਵੰਡ ਤਾਂ ਐਬ ਨਾ ਸੀ
ਪਰ ਰੰਗ ਰੱਜਦੇ ਆਂਂ

ਜਦ ਆਪਨੜੀਂ ਹੋਠ ਹੀ ਖਾ ਦੀਏ
ਫ਼ਿਰ ਜੀਭ ਨੂੰ ਡਕਨੜਂ ਤਾਲ਼ੂ ਕੀ?
ਜੇ ਸਾਹ ਦਾ ਸਾਹ ਈ ਮਰਜ਼ ਹੋਵੇ
ਕੋਈ ਦੱਸੇ ਇਹਦਾ ਦਾਰੂ ਕੀ?

Reference: Adh Khireya; Page 20

ਸੱਯਦ ਤਸਦਕ ਹੁਸੈਨ ਦੀ ਹੋਰ ਕਵਿਤਾ