ਮਿੱਟੀ ਦੀਯਾ ਸਜਨੜਾਂ

ਮਿੱਟੀ ਦੀਯਾ ਸਜਨੜਾਂ! ਵੇ ਅੱਖ ਤੇਰੀ ਕੱਚ ਦੀ
ਧੂੜ ਨਾ ਗ਼ਮਾਂ ਦੀ ਕਜ ਲਏ
ਮਿੱਟੀ ਦੀਯਾ ਸਜਨੜਾਂ ਵੇ ਹੰਝੂ ਤੇਰੇ ਕੱਚ ਦੇ
ਟੁੱਟ ਕੇ ਨਾ ਚੁੱਭ ਹੀ ਖੱਬੇ

ਮਿੱਟੀ ਦੀਯਾ ਸਜਨੜਾਂ ਵੇ ਸਾਹ ਤੇਰੇ ਕੱਚ ਦੇ
ਹੌਲੀ ਹੌਲੀ ਲੰਘਦੇ ਸਮੇ
ਮਿੱਟੀ ਦੀਯਾ ਸਜਨੜਾਂ ਵੇ ਹੋਂਠ ਤੇਰੇ ਕੱਚ ਦੇ
ਲਫ਼ਜ਼ਾਂ ਦੇ ਫੁੱਲ ਤੋਂ ਖੜੇ

ਮਿੱਟੀ ਦੀਯਾ ਸਜਨੜਾਂ ਵੇ ਕੱਚ ਦਾ ਮਿਜ਼ਾਜ਼ ਸਾਡਾ
ਨਿੱਕੀ ਨਿੱਕੀ ਗੱਲ ਤੋਂ ਦਿਖੇ
ਮਿੱਟੀ ਦੀਯਾ ਸਜਨੜਾਂ ਵੇ ਕੱਚ ਨਾਲ਼ ਟਕਰਾ ਕੇ
ਕੱਚ ਹੋਏ ਚੂਰ ਟੁਕੜੇ
ਮਿੱਟੀ ਦੀਯਾ ਸਜਨੜਾਂ ਵੇ ਮਿੱਟੀ ਤੇਰੀ ਕੱਚ ਦੀ
ਪੱਥਰਾਂ ਚ ਆ ਕੇ ਵੱਸ ਪਏ
ਮਿੱਟੀ ਦੀਯਾ ਸਜਨੜਾਂ ਵੇ ਸੱਯਦ ਕੱਚ ਨੂੰੰ
ਪੱਥਰਾਂ ਦੀ ਉਮਰ ਲੱਗੇ