ਸਾਡੇ ਨਾਲ਼ ਨਹੀਂ ਚੰਗੀ ਕੀਤੀ ਸੱਜਣਾਂ ਨੇ

ਸਾਡੇ ਨਾਲ਼ ਨਹੀਂ ਚੰਗੀ ਕੀਤੀ ਸੱਜਣਾਂ ਨੇ
ਕਲਮ ਕਲੀਆਂ ਬਹਿ ਕੇ ਪੀਤੀ ਸੱਜਣਾਂ ਨੇ

ਹੌਕਿਆਂ ਦੇ ਵਿਚ ਲੰਘ ਚਲੀ ਪਰ ਪੁੱਛਿਆ ਨਹੀਂ
ਕੀ ਮੇਰੇ ਥੀਂ ਹੋਈ ਬੀਤੀ ਸੱਜਣਾਂ ਨੇ

ਸਾਨੂੰ ਤੇ ਬੱਸ ਹਾਸਿਆਂ ਤੀਕਰ ਰੱਖਿਆ ਸੀ
ਗ਼ੈਰਾਂ ਪਿੱਛੇ ਜਾ ਕੈਨੀਤੀ ਸੱਜਣਾਂ ਨੇ

ਆਪਣੀਆਂ ਕਿਸਮਾਂ ਦੇਕੇ ਚੁੱਪ ਕਰਾ ਛੱਡਿਆ
ਰੱਖੀ ਮਨ ਦੇ ਵਿਚ ਪਲੀਤੀ ਸੱਜਣਾਂ ਨੇ

ਸੱਚੀ ਗਲ ਨੂੰ ਜ਼ਾਹਰ ਕਿਵੇਂ ਕਰਦਾ ਮੈਂ
ਤਾਹਿਰ ਮੇਰੀ ਜੀਭ ਚਾ ਕੀਤੀ ਸੱਜਣਾਂ ਨੇ