ਜਿਨ੍ਹਾਂ ਤੇਰੀ ਨਹੀਂ ਕੁੱਝ ਪ੍ਰਵਾਹ ਕੀਤੀ, ਕਿੰਜ ਰੱਖਦੇ ਮੇਰਾ ਉਹ ਯਾਰ ਪਰਦਾ

ਜਿਨ੍ਹਾਂ ਤੇਰੀ ਨਹੀਂ ਕੁੱਝ ਪ੍ਰਵਾਹ ਕੀਤੀ, ਕਿੰਜ ਰੱਖਦੇ ਮੇਰਾ ਉਹ ਯਾਰ ਪਰਦਾ
ਤੇਰੇ ਹੁਸਨ ਨੂੰ ਵੇਖ ਕੇ ਲੰਘ ਜਾਂਦੀ, ਨੀਵੀਂ ਪਾ ਕੇ, ਕਰ ਬਿਹਾਰ ਪਰਦਾ

ਇਹੋਂ ਤਾਂਘ ਸੀ ਮੇਰੇ ਦਿਲ ਅੰਦਰ, ਬਾਝ ਤੇਰੇ ਨਾ ਮੈਨੂੰ ਕੋਈ ਹੋਰ ਵੇਖੇ
ਮੇਰੇ ਸਾਮ੍ਹਣੇ ਢੋਲਣਾ, ਤੂੰ ਹੋਵੇਂ, ਜਾਵਾਂ ਸਦਕੇ ਦਿਆਂ ਮੈਂ ਵਾਰ ਪਰਦਾ

ਆਸ ਵੇਖਣ ਦੀ ਜਦੋਂ ਜਵਾਨ ਹੋਈ, ਅੱਗ ਇਸ਼ਕ ਨੂੰ ਇਸ਼ਕ ਲਾ ਦਿਤਯਯ
ਆਪੇ ਸੱਦ ਕੇ ਕੋਲ਼ ਮਹਿਬੂਬ ਅਪਣਾ, ਕੋਈ ਰੱਖਿਆ ਵਿਚਕਾਰ ਪਰਦਹਾ

ਇਹ ਗਲ ਮੈਂ ਓਸਨੂੰ ਕਿਵੇਂ ਦੱਸਾਂ, ਗੱਲ ਦੱਸਾਂ ਤੇ ਰਹਿੰਦਾ ਨਹੀਂ ਭਰਮ ਮੇਰਾ
ਮਿਲ ਜਿਸਮਾਂ ਦੇ ਜਥੇ ਹੋਣ ਪੈਂਦੇ, ਕਰ ਹੁੰਦਾ ਨਹੀਂ ਇਸ ਬਜ਼ਾਰ ਪਰਦਾ

ਲੱਭਣ ਟੁਰੇ ਸਾਂ ਰੱਬ ਨੂੰ, ਰੱਬ ਲੱਭਿਆ ਔਸਦੇਤ ਪਿਆਰ ਦੇ ਵਿਚੋਂ
ਫ਼ਿਰ ਕਾਸਦੀ ਰਹਿਣੀ ਸੀ ਲੋੜ ਮੈਨੂੰ, ਮੁੱਖੋਂ ਚੁੱਕਿਆ ਜਦੋਂ ਸਰਕਾਰ ਪਰਦਾ

ਪਈ ਹੋਈ ਸੀ ਵਿੱਥ ਵਿਚ ਮਰਜ਼ੀਆਂ ਦੇ, ਮੇਰ ਤੀਰ ਨੇ ਬੜਾ ਜੁਦਾ ਰੱਖਿਆ
ਸੰਗ ਲੋਹਾ ਜੋ ਗਈ ਏ ਦੂਈ ਵਾਲੀ, ਦਿੱਤਾ ਤਾਹਿਰ ਤੋਂ ਉਤਾਰ ਪਰਦਾ