ਗ਼ੈਰਾਂ ਦੇ ਨਾਲ਼ ਫਿਰਨਾ ਤੇਰਾ, ਸਾਨੂੰ ਯਾਰ ਗਵਾਰਾ ਨਹੀਂ

ਗ਼ੈਰਾਂ ਦੇ ਨਾਲ਼ ਫਿਰਨਾ ਤੇਰਾ, ਸਾਨੂੰ ਯਾਰ ਗਵਾਰਾ ਨਹੀਂ
ਤੇਰੇ ਵਾਂਗੂੰ ਰੋਜ਼ ਈ ਸਾਨੂੰ ਆਉਂਦਾ ਲਾਰਾ ਨਹੀਂੰ

ਅਜਦੇ ਰਾਂਝੇ ਚੂਚਕ ਲਈ ਨਹੀਂ, ਢਿੱਡ ਦੇ ਚਾਕਰ ਬਣ ਦੇ ਨਹੀਂ
ਸੁਫ਼ਨਾ ਸੁੱਚਾ ਕਰਨ ਲਈ ਹੁਣ ਕੋਈ ਛੱਡਦਾ ਤਖ਼ਤ ਹਜ਼ਾਰਾ ਨਹੀਂ

ਮੈਂ ਫ਼ਨਕਾਰ ਹਾਂ ਪੂਜਣ ਦੇ ਲਈ ਨਵਾਂ ਕੋਈ ਬੁੱਤ ਬਣਾ ਲਾਂਗਾ
ਨਾ ਕਰ ਮਾਨ ਹੁਸਨ ਤੇ ਇੰਨਾਂ ਤੋਂ ਅਸਮਾਨੀ ਤਾਰਾ ਨਹੀਂ

ਹੁਸਨ ਜਵਾਨੀ ਬਾਗ਼ ਬਹਾਰਾਂ, ਸਭ ਕੁੱਝ ਇਥੇ ਰਹਿ ਜਾਣਾ
ਜੋਗੀਆਂ ਵਾਲਾ ਫੇਰਾ ਸਭ ਦਾ, ਆਉਣਾ ਦੁਬਾਰਾ ਨਹੀਂੰ

ਸੁਖ ਦੇ ਸਾਹ ਜੇ ਲੇਨ ਨਾ ਦਿੱਤੇ ਜ਼ਰਦਾਰਾਂ ਨੇ ਕਮੀਆਂ ਨੂੰ
ਜ਼ਰਦਾਰਾਂ ਦਾ ਸਮਝ ਲਈਂ ਤਾਹਿਰ ਇਥੇ ਫ਼ਿਰ ਗੁਜ਼ਾਰਾ ਨਹੀਂ