ਕਿਹੜੀ ਗੱਲੋਂ ਰੁੱਸ ਕੇ ਟੁਰ ਪੇ, ਕੀ ਹੋਇਆ ਸਰਕਾਰਾਂ ਨੂੰ

ਕਿਹੜੀ ਗੱਲੋਂ ਰੁੱਸ ਕੇ ਟੁਰ ਪੇ, ਕੀ ਹੋਇਆ ਸਰਕਾਰਾਂ ਨੂੰ
ਕੇਸ ਬਹਾਨੇ ਰੋਕ ਲਵਾਂ ਮੈਂ, ਜਾਂਦੇ ਪੇ ਦਿਲਦਾਰਾਂ ਨੂੰ

ਜਿਹੜੀ ਰੁੱਤੇ ਸੱਜਣ ਆਏ, ਨਾ ਫੁੱਲ ਨਾ ਕਲਿਆਂਂ
ਕਾਗ਼ਜ਼ ਦੇ ਕੁੱਝ ਫੁੱਲ ਬਣਾ ਕੇ ਦਿੱਤੀ ਵਾਜ ਬਹਾਰਾਂ ਨੂੰ

ਝੂਠੇ ਰਸਮ ਰਿਵਾਜਾਂ ਨੇ ਕੁੱਝ ਏਨੇ ਸਾੜੇ ਪਾਏ ਨੇਂ
ਮੁਦਤ ਹੋਈ ਏ ਹੱਸਦੇ ਹੋਏ, ਡਿੱਠਾ ਨਹੀਂ ਫ਼ਨਕਾਰਾਂ ਨੂੰ

ਕਿਹੜਾ ਕਿਹੜਾ ਹੱਕ ਏ ਖਾਂਦਾ, ਜੱਗ ਦੇ ਅਤੇ ਕਿਨ੍ਹਾਂ ਦਾ
ਗੌਹ ਦੇ ਨਾਲ਼ ਤੋਂ ਫ਼ਜਰੇ ਉੱਠ ਕੇ, ਪੜ੍ਹ ਲਿਆ ਕਰ ਅਖ਼ਬਾਰਾਂ ਨੂੰ

ਬਡ਼ੇ ਬਾਪ ਦੀ ਮਜਬੂਰੀ ਨੇ, ਯਾ ਕਿ ਰਸਮ ਰਿਵਾਜਾਂ ਨੇ
ਡੂੰਘੀ ਸੁੱਚੇ ਕਿੰਨ੍ਹੇ ਪਾਇਆ, ਤਾਹਿਰ ਦਸ ਮੁਟਿਆਰਾਂ ਨੂੰ