ਦਿਲ ਏ ਸਾਡਾ ਸੁੱਕੇ ਹੋਏ ਦਰਿਆਵਾਂ ਵਾਂਗ

ਦਿਲ ਏ ਸਾਡਾ ਸੁੱਕੇ ਹੋਏ ਦਰਿਆਵਾਂ ਵਾਂਗ
ਕਿਸੇ ਨਹੀਂ ਕੀਤੀ ਸਾਡੇ ਨਾਲ਼ ਭਰਾਵਾਂ ਵਾਂਗ

ਸਾਰੇ ਰਿਸ਼ਤੇ ਵੇਖੇ, ਹਰ ਕੋਈ ਮਤਲਬ ਦਾ
ਕਿਸੇ ਵੀ ਸੱਚਾ ਪਿਆਰ ਨਹੀਂ ਕੀਤਾ ਮਾਵਾਂ ਵਾਂਗ

ਅਸੀਂ ਤੇ ਧਰਤੀ ਵਾਂਗੂੰ ਅੱਜ ਉਥੀ ਆਂਂ
ਸੂਰਜ ਵੇਖ ਕੇ ਬਦਲੇ ਨਾਹੀਂ ਛਾਵਾਂ ਵਾਂਗ

ਹੁਣ ਤੇ ਸੱਜਣਾ ਆ ਜਾ ਸਾਹ ਮੁੱਕ ਚਲੀਏ
ਰੋਜ਼ ਨਾ ਸਾਨੂੰ ਪਾ ਭੁਲੇਖੇ ਕਾਵਾਂ ਵਾਂਗ

ਤਾਹਿਰ ਕਿਹੜੀ ਖ਼ੁਸ਼ੀ ਦਿਲੇ ਨੂੰ ਟਨਬਦੀ ਪਈ
ਬਡ਼ੇ ਵਾਰੇ ਸੱਜਰੇ ਵਿਆਹ ਦੇ ਚਾਵਾਂ ਵਾਂਗ