ਭਾਈਆ ਸ਼ਾਇਰੀ ਇੰਜ ਨਈਂ ਹੁੰਦੀ

ਗਲੀਆਂ ਕਲੀਆਂ
ਸੜਕਾਂ ਖ਼ਾਲੀ
ਬੰਨਿਉ ਬੰਨੀ ਲੰਮਾ ਨ੍ਹੇਰਾ
ਪ੍ਰੋਂ ਪਰਾਰ ਦੇ ਪੀਣ ਭੱਲੇਕੇ
ਨੈਣ ਪਰਾਗੇ ਸਕੇ ਥਲ ਤੇ
ਅੰਦਰੋਂ ਅੰਦਰੀ ਕਿਨ ਮਿਣ ਹੋਵੇ
ਵਾਅ ਪੁਰੇ ਦੀ ਕੁੱਝ ਨਹੀਂ ਕਹਿੰਦੀ
ਭਾਈਆ ਸ਼ਾਇਰੀ ਇੰਜ ਨਈਂ ਹੁੰਦੀ