ਮੰਜੀ ਸ਼ੋਹ ਦਰਿਆ

ਲੰਘਦੀ ਘੜੀਆਂ ਦਾ ਪਛਤਾਵਾ
ਆਉਂਦੀ ਉਮਰਾਂ ਦਾ ਪਰਛਾਵਾਂ
ਦੋਵੇਂ ਮਿਲ ਕੇ ਬਣ ਜਾਂਦੇ ਨੇਂ
ਸਮੇ ਦਾ ਗਠੜ
ਜਿਸ ਨੂੰ ਦੁਨੀਆ
ਸਾਡੇ ਸਿਰ ਤੇ ਰੱਖ ਦਿੰਦੀ ਏ
ਲੈ ਈਨੂੰ ਚੁੱਕ ਕੇ ਟੁਰਦਾ ਰੋਹ
ਤੇ ਲੱਭਦਾ ਰੌਹ ਦਰਿਆ