ਹੀਰ ਵਾਰਿਸ ਸ਼ਾਹ

ਛੱਡ ਯਾਰੀਆਂ ਚੋਰੀਆਂ ਦਗ਼ਾ ਜੱਟਾ

ਛੱਡ ਯਾਰੀਆਂ ਚੋਰੀਆਂ ਦਗ਼ਾ ਜੱਟਾ
ਬਹੁਤ ਔਖੀਆਂ ਇਹ ਫ਼ਕੀਰੀਆਂ ਨੀ

ਜੋਗ ਜਾਲਨਾ ਸਾਰਦਾ ਨਿਗਲਣਾ ਹੈ
ਇਸ ਜੋਗ ਵਿਚ ਬਕਟ ਜ਼ਹਿਰੀਆਂ ਨੀ

ਜੋਗੀ ਨਾਲ਼ ਸੰਤਾਪ ਨੀਂ ਹੋ ਜਾਂਦੇ
ਜਿਵੇਂ ਅੱਠ ਦੇ ਨੱਕ ਨੁਕੇਰੀਆਂ ਨੀ

ਤੋਂਬਾ ਸਿਮਰਨਾ ਕ੍ਖੱਪਰੀ ਨਾਦ ਸੰਗੀ
ਚਿਮਟਾ ਭੰਗ ਨਲਯੀਰ ਜ਼ੰਜੀਰੀਆਂ ਨੀ

ਛੱਡ ਤ੍ਰੀਮਤਾਂ ਦੀ ਝਾਕ ਹੋਇ ਜੋਗੀ
ਫ਼ਕ਼ਰ ਨਾਲ਼ ਜਹਾਨ ਕੀ ਸੀਰੀਆਂ ਨੀ

ਵਾਰਿਸ ਸ਼ਾਹ ਇਹ ਜੱਟ ਫ਼ਕੀਰ ਹੋਇਆ
ਨਹੀਂ ਹੁੰਦੀਆਂ ਗਿੱਧੇ ਥੋਂ ਪੀਰੀਆਂ ਨੀ