ਹੀਰ ਵਾਰਿਸ ਸ਼ਾਹ

ਰਾਂਝੇ ਅੱਗੇ ਅਯਾਲ ਨੇ ਕਿਸਮ ਖਾਦੀ

ਰਾਂਝੇ ਅੱਗੇ ਅਯਾਲ ਨੇ ਕਿਸਮ ਖਾਦੀ
ਨਗਰ ਖੇੜਿਆਂ ਦੇ ਜਾ ਧਸਿਆ ਈ

ਯਾਰੋ ਕੌਣ ਗੁਰਆਂੂ ਸਰਦਾਰ ਕਿਹੜਾ
ਕੌਣ ਲੋਕ ਕਦ ਵਿਕਣਾ ਵਸਿਆ ਈ

ਅੱਗੇ ਪਿੰਡ ਦੇ ਖੂਹ ਤੇ ਭਰਨ ਪਾਣੀ
ਕੁੜੀਆਂ ਘੱਤਿਆ ਹੱਸ ਖੁਰ ਖੁੱਸਿਆ ਈ

ਯਾਰ ਹੀਰ ਦਾ ਭਾਵੇਂ ਤਾਂ ਇਹ ਜੋਗੀ
ਕਿਸੇ ਲੱਭਿਆ ਤੇ ਨਾਹੀਂ ਦੱਸਿਆ ਈ

ਪਾਣੀ ਪੀ ਠੰਡਾ ਛਾਵੇਂ ਘੋਟ
ਬੂਟੀ ਸਣ ਪਿੰਡ ਦਾ ਨਾਉਂ ਖਿੜ ਹੱਸਿਆ ਈ

ਇਹਦਾ ਨਾਂਵ ਹੈ ਰੰਗਪੁਰ ਖੇੜਿਆਂ ਦਾ
ਕਿਸੇ ਭਾਗਭਰੀ ਚਾਅ ਦੱਸਿਆ ਈ

ਅਰੇ ਕੌਣ ਸਰਦਾਰ ਹੈ ਭਾਤ ਖਾਣੀ
ਸਖ਼ੀ ਸ਼ੂਮ ਕਿਹਾ ਲਿਆ ਜੱਸੀਆ ਈ

ਉਜੂ ਨਾਮ ਸਰਦਾਰ ਤੇ ਪੁੱਤ ਸੀਦਾ
ਜਿਸ ਨੇ ਹੱਕ ਰਾਨਝੀਟੇ ਦਾ ਖੁੱਸਿਆ ਈ

ਬਾਗ਼ ਬਾਗ਼ ਰਾਨਝੀਟੜਾ ਹੋ ਗਿਆ
ਜਦੋਂ ਨਾਂਵ ਜਟੇਟੀਆਂ ਦੱਸਿਆ ਈ

ਸੰਗੀ ਖਪਰੀ ਬਣਾ ਕੇ ਤਿਆਰ ਹੋਇਆ
ਲੱਕ ਚਾਅ ਫ਼ਕੀਰ ਨੇ ਕਸੀਆ ਈ

ਕਦੀ ਲਏ ਹੋਲਾਂ ਕਦੀ ਝੋ ਲਦਾਏ
ਕਦੀ ਰੋ ਪਿਆ ਕਦੀ ਹੱਸਿਆ ਈ

ਵਾਰਿਸ ਸ਼ਾਹ ਕਿਰਸਾਨ ਜਿਉਂ ਹੋਣ ਰਾਜ਼ੀ
ਮੀਂਹ ਔੜਦੇ ਦੇਹਾਂ ਤੇ ਦੱਸਿਆ ਈ