ਹੀਰ ਵਾਰਿਸ ਸ਼ਾਹ

ਲੇਨ ਜੋਗੀ ਨੂੰ ਆਈਆਂ ਧੁਨ ਬਲ਼ਾ ਹੋ

ਲੇਨ ਜੋਗੀ ਨੂੰ ਆਈਆਂ ਧੁਨ ਬਲ਼ਾ ਹੋ
ਚਲੋ ਗੱਲ ਬਣਾ ਸਵਾਰੀਏ ਨੀ

ਸਭੇ ਬੋਲੀਆਂ ਜਾ ਨਮਸਕਾਰ ਜੋਗੀ
ਕਿਉਂ ਨੀ ਸਾਈਂ ਸਵਾ ਰਈਏ ਪਿਆਰੀਏ ਨੀ

ਵੱਡੀ ਮਿਹਰ ਹੋਈ ਏਸ ਦੇਸ ਉੱਤੇ
ਵਿਹੜੇ ਹੀਰ ਦੇ ਨੂੰ ਚਲੋ ਤਾਰਏ ਨੀ

ਨਗਰ ਮੰਗ ਅਤੀਤ ਨੇ ਅਜੇ ਖਾਣਾ
ਬਾਤਾਂ ਸ਼ੌਕ ਦਿਆਂ ਚਾ ਵਸਾਰੀਏ ਨੀ

ਮਿਲੇ ਕੁੰਭ ਦੇ ਹਮੇਂ ਅਤੀਤ ਚਲੇ
ਨਗਰ ਜਾਈ ਕੇ ਭੇਖ ਚਤਾਰੀਏ ਨੀ

ਵਾਰਿਸ ਸ਼ਾਹ ਤੁਮਹੇਂ ਘਰੋਂ ਖਾ-ਏ-ਆਈਆਂ
ਨਾਲ਼ ਚਾਵੜਾਂ ਲਓ ਗਟਕਾਰੀਏ ਨੀ