ਹੀਰ ਵਾਰਿਸ ਸ਼ਾਹ

ਗੱਲੀਂ ਲਾਈ ਕੇ ਕਿਵੇਂ ਲਿਆਓ ਉਸ ਨੂੰ

ਗੱਲੀਂ ਲਾਈ ਕੇ ਕਿਵੇਂ ਲਿਆਓ ਉਸ ਨੂੰ
ਰਲ਼ ਪਿੱਛੇ ਕਿਹੜੇ ਥਾਉਂ ਦਾ ਈ

ਖੇਹ ਲਾਈ ਕੇ ਦੇਸ ਵਿਚ ਫਿਰੇ ਭੌਂਦਾ
ਅਤੇ ਨਾਉਂ ਦਾ ਕੌਣ ਕਹਾਉਂਦਾ ਈ

ਵੇਖਾਂ ਕਿਹੜੇ ਦੇਸ ਦਾ ਚੌਧਰੀ ਹੈ
ਅਤੇ ਜ਼ਾਤ ਦਾ ਕੌਣ ਸਦਾਉਂਦਾ ਈ

ਵੇਖਾਂ ਰੋਹਿਓਂ ਮਾਝਿਓਂ ਪੱਤਿਓਂ ਹੈ
ਰਾਵੀ ਵਿਆਹ ਦਾ ਇਕੇ ਚਨਹਾਉਂ ਦਾ ਈ

ਫਿਰੇ ਤ੍ਰਿੰਜਣਾਂ ਵਿਚ ਖ਼ਾਰ ਹੁੰਦਾ
ਵਿਚ ਵੇਹੜਿਆਂ ਫੇਰੀਆਂ ਪਾਉਂਦਾ ਈ

ਵਾਰਿਸ ਸ਼ਾਹ ਮ੍ਰਿਤੂ ਇਹ ਕਾਸਦਾਈ
ਕੋਈ ਏਸ ਦਾ ਅੰਤ ਨਾ ਪਾਉਂਦਾ ਈ