ਹੀਰ ਵਾਰਿਸ ਸ਼ਾਹ

ਰੱਬ ਝੂਠ ਨਾ ਕਰੇ ਜੇ ਹੋਵੇ ਰਾਂਝਾ

ਰੱਬ ਝੂਠ ਨਾ ਕਰੇ ਜੇ ਹੋਵੇ ਰਾਂਝਾ
ਤਾਂ ਮੈਂ ਚੌੜ ਹੋਈ ਮੈਨੂੰ ਪੁੱਟਿਆ ਸਵ

ਅੱਗੇ ਅੱਗ ਫ਼ਿਰਾਕ ਦੀ ਸਾੜ ਸਿਟੀ
ਸੜੀ ਬਿੱਲੀ ਨੂੰ ਮੋੜ ਕੇ ਫਟਿਆ ਸਵ

ਨਾਲੇ ਰਣ ਗਈ ਨਾਲੇ ਕਣ ਪਾਟੇ
ਆਖ ਇਸ਼ਕ ਥੀਂ ਨਫ਼ਾ ਕੀ ਖੱਟਿਆ ਸਵ

ਮੇਰੇ ਵਾਸਤੇ ਦੁੱਖੜੇ ਫਿਰੇ ਜਰਦਾ
ਲੋਹਾ ਤਾਅ ਜੀਹਬੇ ਨਾਲ਼ ਚਟਿਆ ਸਵ

ਬੁੱਕਲ ਵਿਚ ਚੋਰੀ ਚੋਰੀ ਹੀਰ ਰੋਵੇ
ਘੜਾ ਨੀਰ ਦਾ ਚਾਅ ਪਲਟਿਆ ਸਵ

ਹੋਇਆ ਚਾਕ ਪਿੰਡੇ ਮਿਲੀ ਖ਼ਾਕ ਰਾਂਝੇ
ਲਾਹ ਨੰਗ ਨਾਮੋਸ ਨੂੰ ਸੁੱਟਿਆ ਸੂ

ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿਚੋਂ
ਜਫ਼ਾ ਜਾਲ਼ ਕੀ ਖੱਟਿਆ ਵੱਟਿਆ ਸਵ