ਹੀਰ ਵਾਰਿਸ ਸ਼ਾਹ

ਕੱਲ੍ਹ ਜਾਈ ਕੇ ਨਾਲ਼ ਚੋਅ ਚਾਵੜ

ਕੱਲ੍ਹ ਜਾਈ ਕੇ ਨਾਲ਼ ਚੋਅ ਚਾਵੜ
ਸਾਨੂੰ ਭੰਨ ਭੰਡਾਰ ਕਢਾਇਯੋਂ ਵੇ

ਅੱਜ ਆਨ ਵੜਿਓਂ ਜਿੰਨ ਵਾਂਗ ਵਿਹੜ੍ਹੇ
ਵੀਰ ਕੱਲ੍ਹ ਦਾ ਆਨ ਜਗਾਇਯੋਂ ਵੇ

ਗੱਦੂਂ ਆਨ ਵੜਿਓਂ ਵਿਚ ਛੋਹਰਾਂ ਦੇ
ਕਿਨ੍ਹਾਂ ਸ਼ਾਮਤਾਂ ਆਨ ਫਹਾਈਵਂ ਵੇ

ਵਾਰਿਸ ਸ਼ਾਹ ਰਜ਼ਾ ਦੇ ਕੰਮ ਵੇਖੋ
ਅੱਜ ਰੱਬ ਨੇ ਠੀਕ ਕਟਾਇਯੋਂ ਵੇ