ਹੀਰ ਵਾਰਿਸ ਸ਼ਾਹ

ਪੱਲੂ ਫੇਰ ਕੇ ਰਾਂਝੇ ਫ਼ਰਿਆਦ ਕੀਤੀ

ਪੱਲੂ ਫੇਰ ਕੇ ਰਾਂਝੇ ਫ਼ਰਿਆਦ ਕੀਤੀ
ਭਲਾ ਸੁਣੀਦਾ ਅਦਲੀਆ ਰਾਜ ਤੇਰਾ

ਜ਼ੋਰ ਵ ਜ਼ੋਰ ਲੈ ਚਲੇ ਨੇਂ ਮਾਲ ਮੇਰਾ
ਤਾਂ ਮੈਂ ਹੋਇਆ ਹਾਂ ਆਨ ਮੁਹਤਾਜ ਤੇਰਾ

ਸਭ ਮੀਰ ਉਮਰਾ-ਏ-ਵਿਰਸਾ-ਏ-ਤੇਰੇ
ਭਲਾ ਨਜ਼ਰ ਆਇਆ ਮੈਨੂੰ ਸਾਜ ਤੇਰਾ

ਮੇਰੀ ਗ਼ੌਰ ਕਰ ਸੀਂ ਤੇਰਾ ਭਲਾ ਹੋਸੀ
ਰੱਬ ਆਪ ਸਵਾਰ ਸੀ ਕਾਜ ਤੇਰਾ