ਹੀਰ ਵਾਰਿਸ ਸ਼ਾਹ

ਹਰ ਵਕਤ ਜੇ ਫ਼ਜ਼ਲ ਦਾ ਮੀਂਹ ਵਸੇ

ਹਰ ਵਕਤ ਜੇ ਫ਼ਜ਼ਲ ਦਾ ਮੀਂਹ ਵਸੇ
ਬੁਰਾ ਕੌਣ ਮਨਾਵੰਦਾ ਵੁਠਿਆਂ ਨੂੰ

ਲਬ ਯਾਰ ਦੇ ਆਬ ਹਯਾਤ ਬਾਝੋਂ
ਕੌਣ ਜ਼ਿੰਦਗੀ ਬਖ਼ਸ਼ਦਾ ਕੱਠੀਆਂ ਨੂੰ

ਦੋ ਵੀਂ ਆਹ ਫ਼ਿਰਾਕ ਦੀ ਮਾਰ ਲੀਏ
ਕਰਾਮਾਤ ਮਨਾਉਂਦੀ ਰੁਠਿਆਂ ਨੂੰ

ਵਾਰਿਸ ਮਾਰ ਕੇ ਆਹ ਤੇ ਸ਼ਹਿਰ ਸਾੜ ਵਂ
ਬਾਦਸ਼ਾਹ ਜਾਣੇ ਅਸਾਂ ਮਿੱਠੀਆਂ ਨੂੰ