ਹੀਰ ਵਾਰਿਸ ਸ਼ਾਹ

ਹੀਰ ਨਾਲ਼ ਫ਼ਿਰਾਕ ਦੇ ਆਹ ਮਾਰੀ

ਹੀਰ ਨਾਲ਼ ਫ਼ਿਰਾਕ ਦੇ ਆਹ ਮਾਰੀ
ਰੱਬਾ ਵੇਖ ਅਸਾਡੀਆਂ ਭੁੱਖਣ ਬਾਹੀਂ

ਅੱਗੇ ਅੱਗ ਪਿੱਛੇ ਸੱਪ ਸ਼ੀਂਹ ਪਾਸੀਂ
ਸਾਡੀ ਵਾਹ ਨਾ ਚੱਲਦੀ ਚੌਹੀਂ ਰਾਹੀਂ

ਇਕੇ ਮੇਲ਼ ਰਨਝੀਟੜ ਆਮਿਰ ਜਾਲਾਂ
ਇਕੇ ਦੋਹਾਂ ਦੀ ਉਮਰ ਦੀ ਅਲ਼ਖ ਲਾਹੀਂ

ਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ
ਏਸ ਸ਼ਹਿਰ ਨੂੰ ਕਾਦਰਾ ਅੱਗ ਲਾਹੀਂ